ਭਾਰਤ ਦੀ ਆਜ਼ਾਦੀ ਲਿਆਈ ਖੁਸ਼ੀਆਂ ਦੇ ਨਾਲ ਗਮਾਂ ਦੇ ਹੜ੍ਹ

feature

feature Source: feature

14 ਅਗਸਤ ਸਨ 1947 ਵਿਚ ਬ੍ਰਿਟਿਸ਼ ਕੋਲੋਨੀਅਲ ਪਾਵਰ ਦੁਆਰਾ ਭਾਰਤ ਦੀ ਵੰਡ ਹੋਈ ਤੇ ਉਹ ਦੋ ਟੁਕੜਿਆਂ ਵਿਚ ਵੰਡਿਆ ਗਿਆ| ਹੱਦ ਦੇ ਪੂਰਬੀ ਹਿੱਸੇ ਨੂੰ ਮੁਸਲਿਮ ਭਾਈਚਾਰੇ ਦੀ ਬਹੁਤਾਤ ਵਾਲਾ ਪਾਕਿਸਤਾਨ ਆਖਿਆ ਗਿਆ ਜਦਕਿ ਬਾਕੀ ਦਾ ਦੇਸ਼ ਇੰਡੀਆ ਬਣਿਆ ਰਿਹਾ| ਤੇ ਇਸ ਵੰਡ ਨੂੰ ਇਤਿਹਾਸ ਵਿੱਚ ਇਨਸਾਨਾਂ ਦੇ ਸਭ ਤੋਂ ਵੱਡੇ ਜਨਤਕ ਪ੍ਰਵਾਸਾਂ ਵਿਚੋਂ ਇੱਕ ਮੰਨਿਆ ਗਿਆ ਹੈ| ਐਮ ਪੀ ਸਿੰਘ ਨੇ ਤਿੰਨ ਆਸਟ੍ਰੇਲੀਅਨ ਲੋਕਾਂ ਦੀਆਂ ਹੱਡਬੀਤੀਆਂ ਨਾਲ ਸਾਂਝ ਪਾਉਣ ਦਾ ਯਤਨ ਕੀਤਾ ਹੈ| ਪਰ ਚੇਤਾਵਨੀ ਵਜੋਂ ਦਸਣਾ ਵਾਜਬ ਸਮਝਦਾ ਹਾਂ ਕਿ ਇਸ ਰਿਪੋਰਟ ਵਿਚ ਕਾਫੀ ਭਾਵਨਾਤਮਕ ਜਾਣਕਾਰੀ ਵੀ ਹੈ|


ਜਦੋਂ ਭਾਰਤ ਨੂੰ ਅਜਾਦੀ ਪ੍ਰਾਪਤ ਹੋਈ ਤਾਂ ਉਸ ਸਮੇਂ ਦੇ ਬਰਿਟਿਸ਼ ਹਾਕਮਾਂ ਨੇ ਸੂਬੇ ਪੰਜਾਬ ਦੇ ਵਿਚਕਾਰ ਇਕ ਵੰਡ ਦੀ ਲੀਕ ਖਿਚ ਕੇ ਇਕ ਹਿਸੇ ਨੂੰ ਪਾਕਿਸਤਾਨ ਬਣਾ ਦਿਤਾ| ਲਗਭਗ ੧੪ ਮਿਲਿਅਨ ਸਿਖ, ਮੁਸਲਮਾਨ ਅਤੇ ਹਿੰਦੂ ਇਕਦਮ ਬੇਆਸਰਾ ਹੋ ਗਏ ਸਨ ਤੇ ਤਕਰੀਬਨ ਇਕ ਮਿਲੀਅਨ ਤਾਂ ਮਾਰੇ ਵੀ ਗਏ ਸਨ|

ਦੇਸ਼ ਦੀ ਵੰਡ ਨੇ ਕਈ ਪੀੜੀਆਂ ਤੋਂ ਮਿਲਵਰਤਰਨ ਨਾਲ ਇਕੱਠੇ ਰਹਿ ਰਹੇ ਭਾਈਚਾਰਿਆਂ ਨੂੰ ਵੀ ਵੰਡ ਦਿਤਾ| ਜਿਵੇਂ ਸਿੱਖਾਂ ਤੇ ਹਿੰਦੂਆਂ ਨੇ ਪਾਕਿਸਤਾਨ ਨੂੰ ਅਲਵਿਦਾ ਆਖੀ, ਉਸੀ ਤਰਾਂ ਮੁਸਲਮਾਨ ਸ਼ਰਣਾਰਥੀ ਵੀ ਦੂਜੇ ਪਾਸੇ ਤੋਂ ਪਾਕਿਸਤਾਨ ਵਲ ਨੂੰ ਆ ਰਹੇ ਸਨ|

ਮੈਲਬਰਨ ਦੇ ਰਹਿਣ ਵਾਲੇ ੮੭ ਸਾਲਾ ਡਾ ਅਬਦੁਲ ਖਾਲਿਕ ਕਾਜ਼ੀ ਵੀ ਯਾਦ ਕਰਦੇ ਹਨ ਕਿ ਕਿਸ ਤਰਾਂ ਉਹਨਾਂ ਨੇ ਕਰਾਚੀ ਦੇ ਸਟੇਸ਼ਨ ਉੇਤੇ ਜਾ ਕਿ ਇਹਨਾਂ ਮੁਸਲਮਾਨ ਸ਼ਰਣਾਰਥੀਆਂ ਨੂੰ ਰੋਟੀ ਪਾਣੀ ਦੇ ਕੇ ਸੰਭਾਲਿਆ ਸੀ| 

ਉਹ ਕਹਿੰਦੇ ਹਨ ਕਿ ਇਕ ਪਾਸੇ ਤਾਂ ਪਾਕਿਸਤਾਨ ਰਹਿਣ ਵਾਲੇ ਕਈ ਮੁਸਲਮਾਨ ਅਜਾਦੀ ਮਿਲਣ ਦੀ ਖੁਸ਼ੀ ਵਿਚ ਖੀਵੇ ਹੋ ਰਹੇ ਸਨ, ਉਸ ਦੇ ਦੂਜੇ ਪਾਸੇ ਬਹੁਤ ਸਾਰੇ ਪਰੇਸ਼ਾਨੀਆਂ ਵਿਚ ਘਿਰੇ ਹੋਏ ਵੀ ਸਨ| ਡਾ ਕਾਜ਼ੀ ਦੱਸਦੇ ਹਨ ਕਿ ਵੰਡ ਤੋਂ ਪਹਿਲਾਂ ਤਕ, ਉਹਨਾਂ ਦਾ ਮੁਸਲਮ ਪਰਵਾਰ ਸਦੀਆਂ ਤੋਂ ਆਪਣੇ ਹਿੰਦੂ ਗੁਵਾਂਢੀਆਂ ਨਾਲ ਬਹੁਤ ਹੀ ਪਿਆਰ ਨਾਲ ਰਹਿੰਦਾ ਰਿਹਾ ਸੀ|

ਉਹਨਾਂ ਦਾ ਮੰਨਣਾ ਹੈ ਕਿ ਬਰਿਟੇਨ ਨੇ ਇਹ ਧਰਮ ਦੇ ਨਾਮ ਉਤੇ ਕੀਤੀ ਗਈ ਵੰਡ ਜਾਣਬੁਝ ਕੇ ਕੀਤੀ ਸੀ ਤਾਂ ਕੇ ਉਹ ਹੋਰ ਵੀ ਅਰਾਮ ਨਾਲ ਰਾਜ ਕਰ ਸਕਣ|

Share