ਸਾਊਥ ਆਸਟ੍ਰੇਲੀਆ ਵੱਲੋਂ ਇੱਕ ਨਵਾਂ ਵੀਜ਼ਾ ਸ਼ੁਰੂ ਕਰਨ ਦੀ ਤਿਆਰੀ

ਇਸ ਨਵੇਂ ਵੀਜ਼ੇ ਦੀ ਖਾਸ ਗੱਲ ਇਹ ਹੈ ਕਿ ਮੌਜੂਦਾ ਕਾਰੋਬਾਰੀ ਵੀਜ਼ਿਆਂ ਵਾਂਗ ਇਸ ਵਿੱਚ ਲੱਖਾਂ ਡਾਲਰ ਦੇ ਨਿਵੇਸ਼ ਦੀ ਲੋੜ ਨਹੀਂ ਹੈ ਅਤੇ ਅੰਗਰੇਜ਼ੀ ਦੇ ਗਿਆਨ ਲਈ IELTS ਵਿੱਚ ਕੇਵਲ ਪੰਜ ਬੈਂਡ ਦੀ ਲੋੜ ਹੈ।

Aerial view City of Adelaide CBD, Torrens River

Aerial view of the City of Adelaide CBD Source: Getty Image

ਪਿਛਲੇ ਹਫਤੇ ਪੇਸ਼ ਕੀਤੇ ਗਏ ਸਾਊਥ ਆਸਟ੍ਰੇਲੀਆ ਦੇ ਬਜਟ ਵਿੱਚ ਚਾਰ ਲੱਖ ਡਾਲਰ ਦੀ ਰਕਮ ਇੱਕ ਨਵਾਂ ਵੀਜ਼ਾ ਸ਼ੁਰੂ ਕਰਨ ਲਈ ਜਾਰੀ ਕੀਤੀ ਗਈ ਹੈ।
ਸਾਊਥ ਆਸਟ੍ਰੇਲੀਆ ਵਿੱਚ ਸ਼ੁਰੂ ਕੀਤਾ ਜਾ ਰਿਹਾ ਇਹ ਸਟਾਰਟਅਪ ਵੀਜ਼ਾ ਸੂਬੇ ਵਿੱਚ ਕਾਰੋਬਾਰ ਨੂੰ ਵਧਾਉਣ ਦੇ ਟੀਚੇ ਨਾਲ ਲਿਆਉਂਦਾ ਜਾ ਰਿਹਾ ਹੈ।

ਇਸ ਸਬੰਧੀ ਸਭ ਤੋਂ ਪਹਿਲਾਂ ਐਲਾਨ ਮਾਰਚ ਮਹੀਨੇ ਵਿੱਚ ਸੂਬਾਈ ਚੋਣਾਂ ਤੋਂ ਪਹਿਲਾਂ ਕੀਤਾ ਗਿਆ ਸੀ।

ਉਸ ਵੇਲੇ, ਫੈਡਰਲ ਸਰਕਾਰ ਵੱਲੋਂ ਸਾਊਥ ਆਸਟ੍ਰੇਲੀਆ ਵਿੱਚ ਲਿਬਰਲ ਪਾਰਟੀ ਨੂੰ ਇਸ ਵੀਜ਼ੇ ਨੂੰ ਸੂਬੇ ਵਿੱਚ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਜਿਸਨੂੰ ਅਗਲੇ ਸਾਲ ਤੋਂ ਆਸਟ੍ਰੇਲੀਆ ਭਰ ਵਿੱਚ ਉਪਲਬਧ ਕਰਵਾਇਆ ਜਾਵੇਗਾ। ਉਸ ਵੇਲੇ ਹੋਮੇ ਅਫੇਯਰ ਮੰਤਰੀ ਪੀਟਰ ਡਟਣ ਨੇ ਕਿਹਾ ਸੀ ਕਿ ਇਸਦੇ ਨਾਲ ਆਸਟ੍ਰੇਲੀਆ ਵਿੱਚ ਕਾਰੋਬਾਰ ਅਤੇ ਨਿਵੇਸ਼ ਵਿੱਚ ਵਾਧੇ ਨੂੰ ਉਤਸਾਹਿਤ ਕੀਤਾ ਜਾ ਸਕੇਗਾ।

ਸਰਕਾਰ ਨੇ ਕਿਹਾ ਕਿ ਇਸ ਦੇ ਨਾਲ ਰੋਜ਼ਾਗਰ ਦੇ ਮੌਕੇ ਵਧਣ ਗੇ ਅਤੇ ਵਿਸ਼ਵ ਭਰ ਵਿੱਚੋਂ ਨਵੇਂ ਕਾਰੋਬਾਰੀਆਂ ਵੱਲੋਂ ਆਸਟ੍ਰੇਲੀਆ ਵਿੱਚ ਆਪਣੇ ਕਾਰੋਬਾਰ ਸਥਾਪਿਤ ਕਰਣ ਨਾਲ ਅਰਥਚਾਰੇ ਵਿੱਚ ਤੇਜ਼ੀ ਆਵੇਗੀ।

ਇਹ ਵੀਜ਼ਾ ਮੌਜੂਦਾ ਕਾਰੋਬਾਰੀ ਅਤੇ ਬਿਜ਼ਨਸ ਐਂਡ ਇੰਨੋਵੇਸ਼ਨ ਵੀਜ਼ਿਆਂ ਤੋਂ ਅਲਗ ਹੈ ਕਿਉਂਕਿ ਇਸ ਦੇ ਲਈ ਬਿਨੈਕਾਰਾਂ ਵੱਲੋਂ ਲੱਖਾਂ ਡਾਲਰ ਦੀ ਰਕਮ ਦਾ ਨਿਵੇਸ਼ ਕਰਨਾ ਜ਼ਰੂਰੀ ਨਹੀਂ ਅਤੇ ਅਤੇ ਅੰਗਰੇਜ਼ੀ ਭਾਸ਼ਾ ਦੇ ਗਿਆਨ ਦਾ ਮਿਆਰ ਵੀ ਘੱਟ ਰੱਖਿਆ ਗਿਆ ਹੈ।
South Australian Premier Steven Marshall
South Australian Premier Steven Marshall Source: AAP
ਇਸ ਨਵੇਂ ਵੀਜ਼ੇ ਦੇ ਨਾਲ ਨਵੇਕਲੀ ਤਕਨੀਕ ਅਤੇ ਖੋਜੀ ਕਾਰੋਬਾਰੀ ਆਪਣੇ ਕਾਰੋਬਾਰ ਨੂੰ ਆਸਟ੍ਰੇਲੀਆ ਵਿੱਚ ਸ਼ੁਰੂ ਕਰਨ ਦੀ ਵਿਓਂਤ ਦੇ ਨਾਲ ਪਹਿਲਾਂ ਆਰਜ਼ੀ ਵੀਜ਼ੇ ਲਈ ਅਰਜੀ ਦੇ ਸਾਡੇ ਹਨ।

ਬਿਨੈਕਾਰਾਂ ਦੇ ਕਾਰੋਬਾਰ ਦੇ ਪ੍ਰਸਤਾਵ ਨੂੰ ਸੂਬਾ ਅਤੇ ਫੈਡਰਲ ਸਰਕਾਰ ਵੱਲੋਂ ਪਰਖਿਆ ਜਾਵੇਗਾ ਅਤੇ ਆਸਟ੍ਰੇਲੀਆ ਵਿੱਚ ਕਾਰੋਬਾਰ ਸਥਾਪਿਤ ਕਰਨ ਉਪਰੰਤ ਉਹ ਪਰਮਾਨੈਂਟ ਰੇਸੀਡੈਂਸੀ ਦੇ ਲਈ ਯੋਗਤਾ ਪੂਰੀ ਕਰ ਲੈਣਗੇ।

ਇਸ ਨਵੇਂ ਵੀਜ਼ੇ ਦਾ ਪਾਇਲਟ ਪ੍ਰੋਗਰਾਮ ਸਾਊਥ ਆਸਟ੍ਰੇਲੀਆ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਇਸ ਸਾਲ ਇਸਦੇ ਲਈ 30 ਵੀਜ਼ੇ ਰਾਖਵੇਂ ਕੀਤੇ ਗਏ ਹਨ ਜਿਨ੍ਹਾਂ ਨੂੰ ਹਰੇਕ ਸਾਲ ਵਧਾਇਆ ਜਾਵੇਗਾ।

ਸਾਊਥ ਆਸਟ੍ਰੇਲੀਆ ਦੇ ਵਪਾਰ ਅਤੇ ਨਿਵੇਸ਼ ਮੰਤਰੀ ਡੇਵਿਡ ਰਿੱਜਵੇਂ ਨੇ ਕਿਹਾ ਕਿ ਨਵਾਂ ਵੀਜ਼ਾ ਸਥਾਨਿਕ ਉਧੱਮੀ ਪਰਮਪਰਾ ਨੂੰ ਵਧਾਵਾ ਦੇਵੇਗਾ।

"ਇਸ ਵੀਜ਼ੇ ਨਾਲ ਸੂਬੇ ਵਿੱਚ ਉਧਮ ਤੇ ਖੋਜ ਕਰਨ ਵਾਲਿਆਂ ਨੂੰ ਉਤਸਾਹ ਮਿਲੇਗਾ ਜਿਸ ਦੇ ਨਾਲ ਭਵਿੱਖ ਵਿੱਚ ਰੋਜ਼ਗਾਰ ਦੇ ਮੌਕੇ ਵਧਣ ਗੇ," ਸ਼੍ਰੀ ਰਿੱਜਵੇਂ ਨੇ ਕਿਹਾ।

ਹਾਲਾਂਕਿ ਇਸ ਵੀਜ਼ੇ ਲਈ ਮਾਲੀ ਲੋੜਾਂ ਬਾਰੇ ਤਸਵੀਰ ਪੂਰੀ ਤਰਾਂ ਸਾਫ ਨਹੀਂ ਹੈ, ਪਰ ਬਿਨੈਕਾਰ 45 ਸਾਲ ਤੋਂ ਘੱਟ ਉਮਰ ਦੇ ਹੋਣ ਦੇ ਨਾਲ ਨਾਲ ਅੰਗਰੇਜ਼ੀ ਭਾਸ਼ਾ ਗਿਆਨ ਸਾਬਿਤ ਕਰਨ ਲਈ IELTS ਟੈਸਟ ਤੇ ਚਾਰ ਹਿੱਸਿਆਂ ਵਿੱਚ ਹਰੇਕ ਵਿਚੋਂ 5 ਬੈਂਡ, ਯਾ ਹੋਰ ਮਾਨਤਾ ਪ੍ਰਾਪਤ ਇਮਤਿਹਾਨਾਂ ਵਿੱਚੋਂ ਇਸਦੇ ਬਰਾਬਰ ਅੰਕ ਹਾਸਿਲ ਕਰ ਸਕਣ।
ਉਹਨਾਂ ਵੱਲੋਂ ਫੈਡਰਲ ਸਰਕਾਰ ਵੱਲੋਂ ਮਿਥੇ ਸਿਹਤ, ਚਰਿੱਤਰ ਅਤੇ ਮਾਲੀ ਮਿਆਰਾਂ ਨੂੰ ਵੀ ਪੂਰਾ ਕਰਨਾ ਜ਼ਰੂਰੀ ਹੋਵੇਗਾ।

Share
Published 12 September 2018 10:27am
By Shamsher Kainth


Share this with family and friends