ਸਕੂਲੀ ਬੱਚਿਆਂ ਲਈ 100 ਡਾਲਰਾਂ ਦਾ ‘ਐਕਟਿਵ ਕਿੱਡਸ’ ਵਾਊਚਰ ਉਪਲੱਬਧ

Active Kids program

Source: NSW Government

ਸਰਵਿਸ ਐਨ ਐਸ ਡਬਲਿਊ ਵਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਉਸ ਨੇ ਬੱਚਿਆਂ ਦੀ ਨਰੋਈ ਸਿਹਤ ਖਾਤਰ ਇੱਕ ਨਵਾਂ ‘ਐਕਟਿਵ ਕਿੱਡਸ’ ਨਾਮ ਦਾ ਪਰੋਗਰਾਮ ਉਲੀਕਿਆ ਹੈ।


ਇਸ ਨਵੇਂ ‘ਐਕਟਿਵ ਕਿੱਡਸ’ ਨਾਮਕ ਉਪਰਾਲੇ ਤਹਿਤ, ਸਕੂਲਾਂ ਵਿੱਚ ਦਾਖਲ ਹਰ ਇੱਕ ਬੱਚੇ ਦੇ ਮਾਪੇ, ਸਰਪ੍ਰਸਤ ਅਤੇ ਦੇਖਭਾਲ ਕਰਨ ਵਾਲੇ, ਮਿਤੀ 31 ਜਨਵਰੀ 2018 ਤੋਂ ਇੱਕ 100 ਡਾਲਰਾਂ ਦਾ ਵਾਊਚਰ, ਹਰ ਸਾਲ ਪਰਾਪਤ ਕਰ ਸਕਣਗੇ।

ਇਹ ਵਾਊਚਰ ਕਿਸੇ ਵੀ ਖੇਡ, ਤੰਦਰੁਸਤੀ ਜਾਂ ਫੇਰ ਮਨੋਰੰਜਕ ਸਰਗਰਮੀਆਂ ਪ੍ਰਦਾਨ ਕਰਨ ਵਾਲੇ ਹਰ ਉਸ ਅਦਾਰੇ ਕੋਲ ਵਰਤੇ ਜਾ ਸਕਣਗੇ, ਜੋ ਕਿ ਇਸ ਵਾਸਤੇ ਰਜਿਸਟਰ ਹੋਇਆ ਹੋਵੇਗਾ।

ਇਹ ਵਾਊਚਰ ਜਿਹੜੇ ਕਲੰਡਰ ਸਾਲ ਵਿੱਚ ਜਾਰੀ ਕੀਤਾ ਹੋਵੇਗਾ, ਉਸ ਸਾਰੇ ਸਾਲ ਦੋਰਾਨ ਕਿਸੇ ਸਮੇਂ ਵੀ ਵਰਤਿਆ ਜਾ ਸਕੇਗਾ।

ਇਸ ਵਾਊਚਰ ਨੂੰ ਵਰਤਣ ਲਈ ਇੱਕ ਲਿੰਕ ਉੱਤੇ ਜਾ ਕੇ ਆਪਣੀ ਜਾਣਕਾਰੀ ਦਰਜ ਕਰੋ – ਇਹ ਲਿੰਕ ਸਾਡੀ ਵੈਬਸਾਈਟ ਉੱਤੇ ਇਸ ਫੀਚਰ ਵਿੱਚ ਦਿੱਤਾ ਗਿਆ ਹੈ - ੇੋੁਰ ਰੲਗਸਿਟੲਰੲਦ ੳਚਟਵਿਟਿੇ ਪਰੋਵਦਿੲਰ ।

ਇਹ ਪਰੋਗਰਾਮ ਸਾਰਾ ਸਾਲ ਜਾਰੀ ਰਹੇਗਾ, ਤਾਂ ਕਿ ਬੱਚੇ ਇਸ ਦਾ ਲਾਭ ਕਿਸੇ ਸਮੇਂ ਵੀ ਲੈ ਸਕਣ।

ਇਸ ਨੂੰ ਪਰਾਪਤ ਕਰਨ ਦੀਆਂ ਸ਼ਰਤਾਂ:

-      ਤੁਹਾਨੂੰ ਮਾਈ ਸਰਵਿਸ ਐਨ ਐਸ ਡਬਲੀਊ ਦਾ ਇੱਕ ਖਾਤਾ ਖੋਲਣਾ ਹੋਵੇਗਾ, ਜੇ ਕਰ ਤੁਸੀਂ ਇਹ ਖਾਤਾ ਪਹਿਲਾਂ ਹੀ ਖੋਲਿਆ ਹੋਇਆ ਹੈ ਤਾਂ ਨਵਾਂ ਬਨਾਉਣ ਦੀ ਲੋੜ ਨਹੀਂ ਹੈ।

-      ਸਕੂਲੀ ਬੱਚੇ ਦੀ ਮੈਡੀਕੇਅਰ ਕਾਰਡ ਵਾਲੀ ਜਾਣਕਾਰੀ ।

ਇਹ ਕਿਸ ਨੂੰ ਮਿਲ ਸਕਦਾ ਹੈ?

ਜੇ ਕਰ ਤੁਸੀਂ ਕਿਸੇ ਅਜਿਹੇ ਸਿਖਿਆਰਥੀ ਦੇ ਮਾਪੇ ਜਾਂ ਸਰਪ੍ਰਸਤ ਹੋ ਜੋ ਕਿ ਹੇਠਲੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ:

-      ਐਨ ਐਸ ਡਬਲਿਊ ਦਾ ਵਸਨੀਕ ਹੋਵੇ

-      4.5 ਸਾਲ ਤੋਂ 18 ਸਾਲ ਦੀ ਉਮਰ ਦਾ ਹੋਵੇ

-      ਕਿਸੇ ਵੀ ਸਕੂਲ ਵਿੱਚ ਪੜਾਈ ਕਰਨ ਲਈ ਦਾਖਲ ਹੋਵੇ – ਕਿੰਡਰਗਾਰਟਨ ਤੋਂ ਲੈ ਕਿ 12ਵੀਂ ਜਮਾਤ ਲਈ ਅਤੇ ਬੇਸ਼ਕ ਇਹ ਘਰਾਂ ਵਿੱਚ ਚਲਾਏ ਜਾ ਰਹੇ ਸਕੂਲਾਂ ਵਿੱਚ ਹੀ ਪੜ੍ਹ ਰਿਹਾ ਹੋਵੇ, ਜਾਂ ਫੇਰ ‘ਟੇਫ ਐਨ ਐਸ ਡਬਲਿਊ’ ਤੋਂ ਸੈਕੰਡਰੀ ਲੈਵਲ ਦੀ ਸਿੱਖਿਆ ਲੈ ਰਿਹਾ ਹੋਵੇ।

ਉਪਰਲੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਹਰ ਇੱਕ ਸਿਖਿਆਰਥੀ ਵਾਸਤੇ, ਇੱਕ ਵਾਊਚਰ ਪ੍ਰਤੀ ਸਾਲ ਮਿਲ ਸਕਦਾ ਹੈ। ਅਤੇ ਇਸ ਨੂੰ ਹਰ ਉਸ ਸੇਵਾ ਪ੍ਰਦਾਨ ਕਰਨ ਵਾਲੇ ਕੋਲ ਵਰਤਿਆ ਜਾ ਸਕਦਾ ਹੈ ਜੋ ‘ਐਕਟਿਵ ਕਿੱਡਸ’ ਵਾਲੇ ਪਰੋਗਰਾਮ ਲਈ ਰਜਿਸਟਰ ਹੋਵੇ।

ਧਿਆਨ ਰੱਖਣ ਹਿੱਤ ਕੁਝ ਨੁਕਤੇ:

ਇਹ ਵਾਊਚਰ ਸਿਰਫ ਹੇਠ ਲਿਖੇ ਹਾਲਾਤਾਂ ਵਿੱਚ ਹੀ ਵਰਤੇ ਜਾ ਸਕਦੇ ਹਨ:

-      ਇਹਨਾਂ ਨੂੰ ਸਿਰਫ ਇੱਕੋ ਵਾਰ ਹੀ ਵਰਤਿਆ ਜਾ ਸਕਦਾ ਹੈ ਅਤੇ ਜੇ ਕਰ ਕਿਸੇ ਸੇਵਾ ਦੀ ਲਾਗਤ 100 ਡਾਲਰਾਂ ਤੋਂ ਘੱਟ ਹੈ ਤਾਂ ਤੁਹਾਨੂੰ ਬਕਾਇਆ ਵਾਪਸ ਨਹੀਂ ਮਿਲੇਗਾ, ਜਾਂ ਬਕਾਇਆ ਕਿਤੇ ਹੋਰ ਨਹੀਂ ਵਰਤਿਆ ਜਾ ਸਕੇਗਾ।

-      ਜਿਸ ਕਲੰਡਰ ਸਾਲ ਵਿੱਚ ਇਸ ਨੂੰ ਜਾਰੀ ਕੀਤਾ ਹੋਵੇਗਾ, ਉਸੇ ਸਾਲ ਹੀ ਇਸ ਨੂੰ ਵਰਤਣਾ ਹੋਵੇਗਾ।

-      ਜਿਸ ਵਿਅਕਤੀ ਦੇ ਨਾਮ ਤੇ ਇਹ ਵਾਊਚਰ ਜਾਰੀ ਹੋਇਆ ਹੈ, ਉਸੇ ਲਈ ਹੀ ਇਸ ਨੂੰ ਵਰਤਣਾ ਹੋਵੇਗਾ।

-      ਇਸ ਨੂੰ ‘ਐਕਟਿਵ ਕਿੱਡਸ’ ਪਰੋਗਰਾਮ ਨਾਲ ਜੁੜੇ ਸੇਵਾ ਪ੍ਰਦਾਨ ਕਰਨ ਵਾਲਿਆਂ ਕੋਲ ਹੀ ਵਰਤਿਆ ਜਾ ਸਕੇਗਾ।

ਅਤੇ

-      ਇਹਨਾਂ ਵਾਊਚਰਾਂ ਨੂੰ ਇੱਕ ਤੋਂ ਜਿਆਦਾ ਸੇਵਾ ਪ੍ਰਦਾਨ ਕਰਨ ਵਾਲਿਆਂ ਕੋਲ ਵੰਡ ਕੇ ਨਹੀਂ ਵਰਤਿਆ ਜਾ ਸਕੇਗਾ।

-      ਇਹਨਾਂ ਨੂੰ ਅਲੱਗ ਅਲੱਗ ਵਸਤਾਂ ਜਿਵੇਂਕਿ ਬੂਟ, ਜੂਰਾਬਾਂ ਜਾਂ ਜਰਸੀਆਂ ਵਾਸਤੇ ਨਹੀਂ ਵਰਤਿਆ ਜਾ ਸਕੇਗਾ।

-      ਇਹਨਾਂ ਬਦਲੇ ਨਕਦ ਨਹੀਂ ਲਿਆ ਜਾ ਸਕੇਗਾ।

ਇਸ ਬਾਬਤ ਹੋਰ ਜਾਣਕਾਰੀ ਲੈਣ ਲਈ ਐਨ ਐਸ ਡਬਲੀਊ ਦੇ ਕਿਸੇ ਸਰਵਿਸ ਸੈਂਟਰ ਕੋਲ ਜਾ ਸਕਦੇ ਹੋ ਜਾਂ 13 77 88 ਉੱਤੇ ਵੀ ਫੋਨ ਕਰ ਸਕਦੇ ਹੋ।   
To see stories from SBS Punjabi on top of your Facebook news feed, click on three dots next to News Feed icon on the top left corner of the screen, click on Edit preferences, then Prioritise who to see first and select SBS Punjabi

facebook_news_feed.jpg?itok=hSb7R7vI

Share