‘ਯੂਰੋ 2024’: ਚਰਚਾ ਦਾ ਵਿਸ਼ਾ ਬਣਿਆ ਪੰਜਾਬੀ ਸਟਾਈਲ ਦਾ ਜਰਮਨ ਗੀਤ

LOVLY MONTY.jpg

Indian brothers Lovely and Monty Bhangu charm German audience with viral Euro 2024 anthem. Credit: Supplied by Lovely and Monty (Bhangu Brothers).

ਸਮੁੱਚੇ ਯੂਰਪ ਵਿੱਚ ਅੱਜ ਕੱਲ੍ਹ ਫੁੱਟਬਾਲ ਦੇ ਮਹਾਂਕੁੰਭ ‘ਯੂਰੋ 2024’ ਦਾ ਖੁਮਾਰ ਛਾਇਆ ਹੈ। ਜਰਮਨੀ ਵਿਖੇ 14 ਜੂਨ ਤੋਂ 14 ਜੁਲਾਈ ਤੱਕ ਚੱਲ ਰਹੇ ਇਸ ਯੂਰੋ ਕੱਪ ਦੌਰਾਨ ਜਿੱਥੇ ਚੋਟੀ ਦੀਆਂ ਫੁੱਟਬਾਲ ਟੀਮਾਂ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ, ਉੱਥੇ ਹੀ ਪੰਜਾਬੀ ਮੂਲ ਦੇ 2 ਜਰਮਨ ਭਰਾ ਵੀ ਸੁਰਖੀਆਂ ਵਿੱਚ ਹਨ। ਦਰਅਸਲ ਲਵਲੀ ਅਤੇ ਮੌਂਟੀ ਨਾਮ ਦੇ ਇਨ੍ਹਾਂ ਦੋ ਭਰਾਵਾਂ ਵਲੋਂ ਪੰਜਾਬੀ ਧੁਨਾਂ ਅਤੇ ਪੰਜਾਬੀ ਸੰਗੀਤ ਦੇ ਸੁਮੇਲ ਨਾਲ ਜਰਮਨ ਭਾਸ਼ਾ ਵਿੱਚ ਯੂਰੋ ਕੱਪ ਨੂੰ ਸਮਰਪਿਤ ਇੱਕ ਗੀਤ ਰਿਲੀਜ਼ ਕੀਤਾ ਗਿਆ ਹੈ। ਐਸ ਬੀ ਐਸ ਨਾਲ ਗੱਲਬਾਤ ਕਰਦਿਆਂ ਲਵਲੀ ਅਤੇ ਮੌਂਟੀ ਨੇ ਦੱਸਿਆ ਕਿ ਜਰਮਨੀ ਦੀ ਫੁੱਟਬਾਲ ਟੀਮ ਨੂੰ ਹੱਲਾਸ਼ੇਰੀ ਦਿੰਦੇ ਇਸ ਗੀਤ ਨੂੰ ਸਥਾਨਕ ਲੋਕਾਂ ਵਲੋਂ ਖੂਬ ਸਲਾਹਿਆ ਜਾ ਰਿਹਾ ਹੈ।


ਲਵਲੀ ਅਤੇ ਮੌਂਟੀ ਦੇ ਅਸਲ ਨਾਮ ਜੰਗ ਬਹਾਦਰ ਸਿੰਘ ਅਤੇ ਭਰਪੂਰ ਸਿੰਘ ਹਨ। ਦੋਵੇਂ ਭਰਾ ਕਰੀਬ 40 ਸਾਲ ਪਹਿਲਾਂ 1980 ਦੇ ਦਹਾਕੇ ਦੌਰਾਨ ਪੰਜਾਬ ਤੋਂ ਜਰਮਨੀ ਆਏ ਸਨ।

ਪੇਸ਼ੇ ਵਜੋਂ ਟੈਕਸੀ ਡਰਾਈਵਰ ਦੋਵਾਂ ਭਰਾਵਾਂ ਦੀ ਗੀਤ-ਸੰਗੀਤ ਨਾਲ ਵੀ ਪੁਰਾਣੀ ਸਾਂਝ ਹੈ।

ਜੰਗ ਬਹਾਦਰ ਸਿੰਘ ਉਰਫ ਲਵਲੀ ਗੀਤ ਲਿਖਣ ਦਾ ਹੁਨਰ ਰੱਖਦਾ ਹੈ ਜਦਕਿ ਭਰਪੂਰ ਸਿੰਘ ਉਰਫ ਮੌਂਟੀ ਉਨ੍ਹਾਂ ਗੀਤਾਂ ਨੂੰ ਆਵਾਜ਼ ਦਿੰਦਾ ਹੈ।

ਲਵਲੀ ਨੇ ਦੱਸਿਆ ਕਿ ਉਸ ਨੇ ਪੰਜਾਬੀ ਬੋਲੀ ਵਿੱਚ ਸੈਂਕੜੇ ਗੀਤ ਲਿਖੇ ਹਨ ਤੇ ਰਿਕਾਰਡ ਵੀ ਕੀਤੇ ਹਨ ਪਰ ਸਥਾਨਕ ਲੋਕਾਂ ਨੂੰ ਪੰਜਾਬੀ ਸਮਝ ਨਾ ਆਉਣ ਕਾਰਨ ਉਸ ਨੇ ਜਰਮਨ ਬੋਲੀ ਵਿੱਚ ਗੀਤ ਲਿਖਣ-ਗਾਉਣ ਦਾ ਫੈਸਲਾ ਲਿਆ।

ਯੂਰੋ 2024 ਨੂੰ ਸਮਰਪਿਤ ਇਸ ਗੀਤ ਤੋਂ ਇਲਾਵਾ ਜਰਮਨ ਬੋਲੀ ਵਿੱਚ ਹੀ ਲਵਲੀ ਤੇ ਮੌਂਟੀ ਵਲੋਂ ਪਹਿਲਾਂ ਵੀ ਅਨੇਕਾਂ ਗੀਤ ਰਿਲੀਜ ਕੀਤੇ ਜਾ ਚੁੱਕੇ ਹਨ।

ਹੋਰ ਵੇਰਵੇ ਲਈ ਸੁਣੋ ਇਹ ਇੰਟਰਵਿਊ...

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।
ਸਾਨੂੰ ਤੇ ਉੱਤੇ ਵੀ ਫਾਲੋ ਕਰੋ।

Share