ਦਿਵਾਲੀ ਮੌਕੇ ਘਰਾਂ ਨੂੰ ਸਜਾਉ ਅਤੇ ਜਿੱਤੋ ਸਿਡਨੀ ਦੀ ਬਲੈਕਟਾਊਨ ਕਾਊਂਸਲ ਵਲੋਂ ਇਨਾਮ

Blacktown Diwali Lights competition.jpg

Blacktown council invites to take part in the Diwali Lights Competition.

ਸਿਡਨੀ ਦੀ ਬਲੈਕਟਾਉਨ ਕੌਂਸਲ ਵਿਭਿੰਨ ਪਿਛੋਕੜ ਵਾਲੇ ਲੋਕਾਂ ਨੂੰ ਆਪਣੇ ਘਰਾਂ ਅਤੇ ਕਾਰੋਬਾਰਾਂ ਨੂੰ ਦੀਵਾਲੀ ਦੇ ਥੀਮ ਨਾਲ ਸਜਾਉਂਦੇ ਹੋਏ, ਹਜ਼ਾਰਾਂ ਡਾਲਰਾਂ ਦੇ ਇਨਾਮ ਜਿੱਤਣ ਲਈ ਸੱਦਾ ਦੇ ਰਹੀ ਹੈ।


ਸਿਡਨੀ ਦੀ ਬਲੈਕਟਾਉਨ ਕੌਂਸਲ ਵਿਚਲੇ ਪੰਜਾਬੀ ਕੌਂਸਲਰ ਡਾ: ਮੋਨਿੰਦਰ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, "ਦੀਵਾਲੀ ਦੇ ਜਸ਼ਨਾਂ ਨੂੰ ਮਨਾਉਂਦੇ ਹੋਏ, ਬਲੈਕਟਾਉਨ ਕੌਂਸਲ ਅਕਤੂਬਰ ਮਹੀਨੇ ਦੌਰਾਨ ਕਮਿਊਨਿਟੀ ਨੂੰ ਆਪਣੀਆਂ ਇਮਾਰਤਾਂ ਨੂੰ ਰੌਸ਼ਨ ਕਰਨ ਅਤੇ ਸਜਾਉਣ ਲਈ ਵੱਖ-ਵੱਖ ਸ਼੍ਰੇਣੀਆਂ ਵਿਚਲੇ ਕਈ ਇਨਾਮ ਜਿੱਤਣ ਲਈ ਸੱਦਾ ਦੇ ਰਹੀ ਹੈ"।

ਜਨਗਣਨਾ ਦੇ ਤਾਜ਼ਾ ਨਤੀਜਿਆਂ ਅਨੁਸਾਰ, ਸਿਡਨੀ ਦੀ ਬਲੈਕਟਾਉਨ ਕੌਂਸਲ ਭਾਰਤੀ ਉਪ-ਮਹਾਂਦੀਪ ਦੇ ਭਾਈਚਾਰੇ ਦਾ ਇੱਕ ਪ੍ਰੁਮੁੱਖ ਕੇਂਦਰ ਹੈ।

ਸਭ ਤੋਂ ਵਧੀਆ ਸਜਾਈਆਂ ਗਈਆਂ ਸੰਪਤੀਆਂ ਨੂੰ ਵੱਖ-ਵੱਖ ਸ਼੍ਰੇਣੀਆਂ ਦੇ ਤਹਿਤ ਇਨਾਮਾਂ ਵਿੱਚ $2500 ਜਿੱਤਣ ਦਾ ਮੌਕਾ ਮਿਲ ਸਕਦਾ ਹੈ।

ਘਰਾਂ ਨੂੰ ਰੌਸ਼ਨ ਕਰਨ ਤੋਂ ਇਲਾਵਾ, ਲੋਕ ਆਪਣੇ ਘਰਾਂ ਨੂੰ ਦਿਲ-ਖਿੱਚਵੀਂ ਰੰਗੋਲੀ ਨਾਲ ਵੀ ਸਜਾ ਸਕਦੇ ਹਨ ਅਤੇ ਮੁਕਾਬਲੇ ਵਿੱਚ ਸ਼ਾਮਲ ਹੋ ਸਕਦੇ ਹਨ।
Blacktown councillor Moninder Singh.jpg
Blacktown councillor Moninder Singh
ਸ੍ਰੀ ਸਿੰਘ ਨੇ ਕਿਹਾ, “ਜੋ ਭਾਗੀਦਾਰ ਦੀਵਾਲੀ ਲਾਈਟ ਮੁਕਾਬਲੇ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਕੌਂਸਲ ਦੀ ਵੈੱਬਸਾਈਟ ’ਤੇ ਉਪਲਬਧ ਇੱਕ ਫਾਰਮ ਭਰਨ ਦੀ ਲੋੜ ਹੋਵੇਗੀ”।

ਕਾਊਂਸਲ ਵਸਨੀਕ ‘ਬੈਸਟ ਸਟ੍ਰੀਟ’ ਮੁਕਾਬਲੇ ਦੀ ਸ਼੍ਰੇਣੀ ਵਿੱਚ ਵੀ ਹਿੱਸਾ ਲੈਣ ਲਈ ਸ਼ਾਮਲ ਹੋ ਸਕਦੇ ਹਨ।

ਇਸ ਦੀਵਾਲੀ ਲਾਈਟਸ ਮੁਕਾਬਲੇ ਬਾਰੇ ਵਧੇਰੇ ਜਾਣਕਾਰੀ ਇਸ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

Share