ਪ੍ਰਵਾਸੀਆਂ ਨੂੰ ਤੈਰਾਕੀ ਨਾ ਆਉਣਾ ਮੌਤ ਦੀ ਵੱਡੀ ਵਜਾਹ

Swiming

Source: Learn2Swim Facebook

ਤੈਰਾਕੀ ਦੀ ਜਾਣਕਾਰੀ ਨਾ ਹੋਣ ਤੇ ਪਾਣੀ ਵਿੱਚ ਮੁਨਾਸਿਬ ਵਤੀਰੇ ਦੀ ਕਮੀ ਕਰਕੇ, ਹੋਰ ਮੁਲਕਾਂ ਦੇ ਨਾਲ ਭਾਰਤੀ-ਮੂਲ ਦੇ ਪ੍ਰਵਾਸੀਆਂ ਨੂੰ ਸਭ ਤੋਂ ਵੱਧ ਖਤਰਾ ਹੁੰਦਾ ਹੈ।


ਗੁਰਪ੍ਰੀਤ  ਸਿੰਘ ਭੁੱਲਰ  ਇੱਕ  ਅੰਤਰਰਾਸ਼ਟਰੀ ਵਿਦਿਆਰਥੀ ਨੇ ਜੋ ਕਿ ਕ਼ਵੀਨਜ਼ਲੈਂਡ ਦੇ ਸਰਫਰਜ਼ ਪੇਰਾਡਾਇਜ਼ ਵਿੱਚ ਰਹਿੰਦੇ ਨੇ।

ਪਿਛਲੇ ਸਾਲ ਕ੍ਰਿਸਮਸ ਤੇ ਉਨ੍ਹਾਂ ਦੇ ਦੋਸਤ ਰਵਨੀਤ ਸਿੰਘ ਦੀ ਨੇੜਲੇ ਇਲਾਕੇ ਦੁਰਾਅੰਬਾਹ  ਦੀ  ਤਵੀਡ ਬੀਚ ਤੇ  ਮੌਤ ਹੋ  ਗਈ  ਸੀ।

ਆਪਣੇ ਦੋਸਤ ਦੀ ਮੌਤ ਤੋਂ ਬਾਅਦ, ਗੁਰਪ੍ਰੀਤ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਪਹਿਲੇ ਵਰਗੀ ਨਹੀਂ ਰਹੀ।

ਰਵਨੀਤ ਸਿੰਘ ਗਿੱਲ ਸਮੁੰਦਰ ਦੇ ਕੰਢੇ ਤੇ ਖੇਡ ਰਹੇ ਸਨ ਜਦ ਉਨ੍ਹਾਂ ਨੂੰ ਇਕ ਤੇਜ਼  ਲਹਿਰ ਨੇ ਆਪਣੇ ਵੱਲ  ਖਿੱਚ ਲਿਆ।

ਆਸਟ੍ਰੇਲੀਆ ਵਿਚ ਅੰਤਰਾਸ਼ਟਰੀ ਵਿਦਿਆਰਥੀਆਂ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਦੀਆਂ ਅਜਿਹੀਆਂ ਕਈ ਕਹਾਣੀਆਂ ਨੇ।

ਨੈਸ਼ਨਲ ਡਰਾਊਨਿੰਗਜ਼ ਰਿਪੋਰਟ ਦੱਸਦੀ ਹੈ ਕਿ ਅਜੇਹੀ ਮੌਤ ਦਾ ਹਰ ਚਾਰ ਵਿਚੋਂ ਇੱਕ ਸ਼ਿਕਾਰ ਆਸਟ੍ਰੇਲੀਆ ਤੋਂ ਬਾਹਰ ਪੈਦਾ ਹੋਇਆ ਸੀ।

ਅੰਤਰਾਸ਼ਟਰੀ ਵਿਦਿਆਰਥੀ ਇਸ ਫਹਿਰਿਸਤ ਵਿੱਚ ਚੌਥੇ ਨੰਬਰ ਤੇ ਆਉਂਦੇ ਨੇ ਤੇ ਆਸਟ੍ਰੇਲੀਆ ਵਿੱਚ ਇੱਕ ਤੋਂ ਪੰਜ  ਸਾਲ ਪਹਿਲੇ  ਆਏ ਲੋਕਾਂ ਦੇ ਨਾਲ ਸੈਲਾਨੀ ਵੀ ਡੁੱਬ ਕੇ ਮਰਨ ਦੇ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਨੇ।

ਸਭਤੋਂ ਵੱਧ ਖਤਰਾ ਚੀਨ, ਨਿਊਜ਼ੀਲੈਂਡ, ਬਰਤਾਨੀਆ, ਦੱਖਣੀ ਕੋਰੀਆ ਤੇ ਭਾਰਤ ਤੋਂ ਆਏ ਲੋਕਾਂ ਲਈ ਮੰਨਿਆ ਜਾਂਦਾ ਹੈ।

ਰਾਇਲ ਲਾਈਫ ਸੇਵਿੰਗ ਆਸਟ੍ਰੇਲੀਆ ਦੀ ਸੀਨੀਅਰ ਰਿਸਰਚ ਅਫਸਰ ਸਟੇਸੀ ਪਿਜਨ ਦਾ ਕਹਿਣਾ ਹੈ ਤੈਰਾਕੀ ਵਿੱਚ ਮਹਾਰਤ ਨਾ ਹੋਣਾ ਤੇ ਸ਼ਰਾਬ ਪੀਣਾ  ਅਕਸਰ   ਅੰਤਰਾਸ਼ਟਰੀ ਵਿਦਿਆਰਥੀਆਂ ਦੀ ਡੁੱਬਣ ਕਰਕੇ ਮੌਤ ਦੀ ਵਜਾਹ ਬੰਦੇ ਨੇ।

ਰਾਇਲ ਲਾਈਫ ਸੇਵਿੰਗ ਆਸਟ੍ਰੇਲੀਆ ਪਾਣੀ ਵਿੱਚ ਸੁਰੱਖਿਆ ਦੀਆ ਯੋਜਨਾਵਾਂ  ਪੂਰੇ ਮੁਲਕ ਵਿੱਚ ਚਲਾਉਂਦੇ ਨੇ ਤੇ ਇਨ੍ਹਾਂ ਦੀ ਤਵੱਜੋ ਪ੍ਰਵਾਸੀਆਂ ਤੇ ਅੰਤਰਾਸ਼ਟਰੀ ਵਿਦਿਆਰਥੀਆਂ ਉੱਤੇ ਹੁੰਦੀ ਹੈ।

ਇਸ ਯੋਜਨਾ ਦੇ ਤਹਿਤ ਤੈਰਾਕੀ ਸਿਖਾਏ ਜਾਣ ਦੇ ਨਾਲ ਪਾਣੀ ਵਿੱਚ ਸੁਰੱਖਿਆ ਇੰਤਜ਼ਾਮ ਤੇ ਸਮੁੰਦਰੀ ਕੰਢਿਆਂ ਲਈ ਮੁਨਾਸਿਬ ਵਤੀਰੇ ਬਾਰੇ ਵੀ ਜਾਣਕਰੀ  ਦਿੱਤੀ ਜਾਂਦੀ ਹੈ।

ਲਾਈਫ ਸੇਵਿੰਗ ਵਿਕਟੋਰੀਆ ਦੇ ਬਲੇਯਰ ਮੋਰਟਨ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਦੀ ਸਮੁੰਦਰ ਬਾਰੇ ਜਾਣਕਾਰੀ  ਪੈਦਾਇਸ਼ੀ ਆਸਟ੍ਰੇਲੀਅਨ ਲੋਕਾਂ  ਤੋਂ ਵੱਖ ਹੈ।

ਮਿਸਟਰ ਲੀ ਇੱਕ ਕਲ੍ਚਰਲੀ ਐਂਡ ਲਿੰਗਵਿਸਟਿਕਲੀ ਡਾਇਵਰਸ ਵਰਕਰ ਵੀ ਨੇ ਜੋ ਕਿ ਲਾਈਫ ਸੇਵਿੰਗ ਵਿਕਟੋਰੀਆ ਵਿੱਚ ਤੈਰਾਕੀ ਦੇ ਉਸਤਾਦ ਨੇ।

ਮਿਸਟਰ ਲੀ ਦਾ ਕਹਿਣਾ ਹੈ ਕਿ ਲੋਕਾਂ ਦਾ ਸਮੁੰਦਰੀ ਇਲਾਕਿਆਂ ਵਿੱਚ ਲਾਪਰਵਾਹ ਵਤੀਰਾ ਵੇਖ ਕੇ ਉਨ੍ਹਾਂ ਨੇ ਇਸ ਬਾਰੇ ਜਾਗ੍ਰਿਤੀ ਵਧਾਉਣ ਦਾ ਫੈਸਲਾ ਲਿਆ।

ਰਾਇਲ ਲਾਈਫ ਸੇਵਿੰਗ ਆਸਟ੍ਰੇਲੀਆ, ਆਸਟ੍ਰੇਲੀਅਨ ਵਾਟਰ ਸੇਫਟੀ ਕਾਉਂਸਿਲ ਨਾਲ ਰਲ ਕੇ ਸਨ 2020 ਤਕ ਪਾਣੀ ਵਿੱਚ ਡੁੱਬਣ ਨਾਲ ਮੌਤ ਦੇ ਅੰਕੜੇ ਨੂੰ ਅੱਧਾ ਕਰਨਾ ਚਾਹੰਦੀ ਹੈ।

ਇਕ ਤਾਜ਼ਾ ਅੰਤਰਿਮ ਸ਼ੋਧ ਦੇ ਨਤੀਜੇ ਦੱਸਦੇ ਨੇ ਕਿ ਅਜਿਹੇ ਹਾਦਸਿਆਂ ਵਿੱਚ 26 ਫੀਸਦ ਗਿਰਾਵਟ ਦਰਜ ਕੀਤੀ ਗਈ ਹੈ।

ਲੇਕਿਨ ਸਟੇਸੀ ਪਿਜਨ ਦਾ ਮੰਨਣਾ ਹੈ ਕਿ ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਕਾਫੀ ਕਾਮਯਾਬੀਆਂ ਹਾਸਿਲ ਹੋਇਆਂ ਨੇ ਖਾਸ ਤੌਰ ਤੇ ਬੱਚਿਆਂ ਦੀ ਜਾਨ ਬਚਾਉਣ ਦੇ ਹਵਾਲੇ ਨਾਲ।

ਮਜ਼ੀਦ ਜਾਗ੍ਰਿਤੀ ਫੈਲਾਉਣ ਲਈ, 2 ਤੋਂ 9 ਅਕਤੂਬਰ ਨੂੰ ਲਰਨ ਟੂ ਸਵਿਮ ਵੀਕ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ। ਇਸ ਵਿੱਚ ਪੂਰੇ ਮੁਲਕ ਵਿਚ 400 ਤੋਂ ਵੱਧ ਤੈਰਾਕੀ ਸਕੂਲਾਂ ਵਿੱਚ 5 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ ਮੁਫ਼ਤ ਵਿੱਚ ਤੈਰਾਕੀ ਸਿਖਾਈ ਜਾਵੇਗੀ। ਇਸ ਉਪਰਾਲੇ ਵਿੱਚ ਸ਼ਾਮਿਲ ਇੱਕ ਅਦਾਰੇ, ਪੂਲਵਰ੍ਕ੍ਸ ਦੇ ਚੀਫ ਓਪਰੇਟਿੰਗ ਅਫਸਰ ਐਂਡਰੂ ਕਿੱਡ ਦਾ ਕਹਿਣਾ ਹੈ ਕਿ ਇਸ ਨਾਲ ਬੱਚਿਆਂ ਨੂੰ ਪਾਣੀ ਦੀ ਕਦਰ ਕਰਣਾ ਸਿਖਾਇਆ ਜਾਵੇਗਾ।

 

ਇਸ ਫ਼ੀਚਰ ਨੂੰ ਪੰਜਾਬੀ ਵਿੱਚ ਸੁਣਨ ਲਈ ਪੇਜ ਦੇ ਉੱਤੇ ਬਣੇ ਪਲੇਯਰ ਤੇ ਕਲਿੱਕ ਕਰੋ। 

 

ਸਾਨੂੰ  ਤੇ  ਤੇ ਫ਼ੋੱਲੋ ਕਰੋ। .



Share