ਆਸਟ੍ਰੇਲੀਆ ਦੀ ਫਿਲਮ ਸਨਅਤ ਵਿੱਚ ਵੱਖਰੀ ਪਛਾਣ ਲਈ ਯਤਨਸ਼ੀਲ ਹੈ ਨਿਰਦੇਸ਼ਕ ਰੌਨ ਕਾਹਲੋਂ

 Ron Kahlon migrated to Australia in 2014 to study business and accounting but transitioned through a career change and to be a filmmaker.

Ron Kahlon migrated to Australia in 2014 to study business and accounting but transitioned through a career change and to be a filmmaker. Credit: SBS

ਮੈਲਬੌਰਨ ਵਸਦਾ ਰੌਨ ਕਾਹਲੋਂ ਇੱਕ ਫਿਲਮ ਨਿਰਦੇਸ਼ਕ ਹੈ ਜਿਸਨੂੰ ਅਵਾਰਡ ਜੇਤੂ ਥ੍ਰਿਲਰ ਫ਼ਿਲਮ ‘ਦਾ ਅਨਟੋਲਡ’ ਲਈ ਜਾਣਿਆ ਜਾਂਦਾ ਹੈ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਰੌਨ ਨੇ ਆਸਟ੍ਰੇਲੀਆ ਵਿੱਚ ਆਪਣੇ ਫ਼ਿਲਮਸਾਜ਼ ਬਣਨ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਸਫ਼ਰ ਬਾਰੇ ਕੁਝ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ ਹਨ।


ਪੰਜਾਬ ਦੇ ਪਿੰਡ ਜ਼ੀਰਾ ਤੋਂ ਸਬੰਧ ਰੱਖਣ ਵਾਲੇ ਰੌਨ ਕਾਹਲੋਂ 2014 ਵਿੱਚ ‘ਬਿਜ਼ਨਸ ਐਂਡ ਅਕਾਊਂਟਿੰਗ’ ਵਿੱਚ ਪੜ੍ਹਾਈ ਕਰਨ ਲਈ ਆਸਟ੍ਰੇਲੀਆ ਆਏ ਸਨ।

ਐਸ.ਬੀ.ਐਸ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਉਹ ਹਮੇਸ਼ਾਂ ਤੋਂ ਫ਼ਿਲਮ ਨਿਰਦੇਸ਼ਕ ਬਣਨਾ ਚਹੁੰਦੇ ਸਨ ਜਿਸ ਲਈ ਉਹਨਾਂ ਨੇ ਪਹਿਲਾਂ ਆਪਣੇ ਮਾਪਿਆਂ ਦੇ ਕਹਿਣ ਤੇ ਆਸਟ੍ਰੇਲੀਆ ਵਿੱਚ ਐਮ.ਬੀ.ਏ ਦੀ ਡਿਗਰੀ ਹਾਸਿਲ ਕਰਨ ਤੋਂ ਬਾਅਦ ਫ਼ਿਲਮ ਮੇਕਿੰਗ ਦੀ ਦੁਨੀਆਂ ਵਿੱਚ ਕਦਮ ਰੱਖਣ ਦਾ ਫੈਸਲਾ ਕੀਤਾ।
Ron Kahlon on the set of his award-winning film 'The Untold'
Ron Kahlon on the set of his award-winning film 'The Untold' Credit: Supplied
ਰੌਨ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਭਾਰਤੀ ਫੌਜ ਦੇ ਅਫ਼ਸਰ ਸਨ ਜੋ ਕਿ ਫ਼ਿਲਮਾਂ ਜਾਂ ਟੀ.ਵੀ ਦੇਖਣਾ ਪਸੰਦ ਨਹੀਂ ਕਰਦੇ ਸਨ, ਪਰ ਇਸਦੇ ਬਾਵਜੂਦ ਵੀ ਰੌਨ ਨੇ ਨਿਰਦੇਸ਼ਕ ਬਣਨ ਦਾ ਸੁਪਨਾ ਦੇਖਿਆ ਅਤੇ ਆਪਣੇ ਅਵਾਰਡ ਵਿਨਿੰਗ ਪ੍ਰੋਜੈਕਟ ‘ਦਾ ਅਨਟੋਲਡ’ ਨਾਲ ਫ਼ਿਲਮ ਜਗਤ ਵਿੱਚ ਆਪਣੀ ਪਹਿਚਾਣ ਬਣਾਈ।
Ron Kahlon.jpg
With a love for storytelling, Ron Kahlon sought a career change and transitioned to be a filmmaker.
ਆਪਣੇ ਨਿਰਦੇਸ਼ਕ ਅਤੇ ਲੇਖਕ ਬਣਨ ਦੇ ਸਫ਼ਰ ਬਾਰੇ ਗੱਲ ਕਰਦਿਆਂ ਰੌਨ ਨੇ ਦੱਸਿਆ ਕਿ ਉਹਨਾਂ ਨੇ ਦੋ ਮਿਊਜ਼ਿਕ ਵੀਡੀਓ ਪ੍ਰੋਜੈਕਟਾਂ ਰਾਹੀਂ ਇਸ ਇੰਡਸਟਰੀ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਫਿਰ ਉਹਨਾਂ ਨੇ ਵਿਭਿੰਨ ਭਾਈਚਾਰਿਆਂ ਦੇ ਭੱਖਦੇ ਸਮਾਜਿਕ ਮੁੱਦਿਆਂ ਵਾਲੀਆਂ ਫ਼ਿਲਮਾਂ ਬਣਾਉਣ ਵੱਲ ਆਪਣਾ ਧਿਆਨ ਕੇਂਦਰਿਤ ਕਰਨਾ ਸ਼ੁਰੂ ਕੀਤਾ।

ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਪਹਿਲੀ ਫ਼ਿਲਮ ‘ਦਾ ਸੀਸ਼ੈੱਲ’ ਵਿੱਚ ਮਰਹੂਮ ਆਦਿਵਾਸੀ ਅਭਿਨੇਤਾ ‘ਅੰਕਲ ਜੈਕ ਚਾਰਲਜ਼’ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਰੌਨ ਕਾਹਲੌਂ ਦੱਸਦੇ ਹਨ ਕਿ ਉਨ੍ਹਾਂ ਵੱਲੋਂ ਲਿਖੀ ਅਤੇ ਨਿਰਦੇਸ਼ ਕੀਤੀ ਗਈ ਇਹ ਫ਼ਿਲਮ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਨੂੰ ਦਰਸਾਉਂਦੀ ਹੈ।
Ron and crew
Uncle Jack Charles with Ron Kahlon and team while shooting for the film The Seashell Credit: Ron Kahlon
ਦੁਨੀਆ ਭਰ ਵਿੱਚ ਭਾਰਤੀ ਸਿਨੇਮਾ ਪ੍ਰਤੀ ਵੱਧ ਰਹੇ ਰੁਝਾਨ ਅਤੇ ਭਾਈਚਾਰੇ ਨਾਲ ਮਿਲਕੇ ਕੰਮ ਕਰਨ ਦੇ ਜਨੂੰਨ ਤੋਂ ਪ੍ਰੇਰਿਤ ਇਸ 36-ਸਾਲਾ ਨਿਰਦੇਸ਼ਕ ਦਾ ਕਹਿਣਾ ਹੈ ਕਿ ਉਹ ਵੱਖ-ਵੱਖ ਦੇਸ਼ਾਂ, ਸੱਭਿਆਚਰਾਂ ਅਤੇ ਅਸਲ ਜ਼ਿੰਦਗੀ ਦੇ ਅਨੁਭਵਾਂ ਵਾਲੇ ਕਲਾਕਾਰਾਂ ਨਾਲ ਕੰਮ ਕਰਨਾ ਪਸੰਦ ਕਰਦਾ ਹੈ।

Share