ਆਸਟ੍ਰੇਲੀਅਨ ਕ੍ਰਿਕੇਟ 'ਚ ਤੇਜ਼ੀ ਨਾਲ ਉੱਭਰ ਰਹੀ ਖਿਡਾਰਨ ਹਸਰਤ ਗਿੱਲ

Hasrat Gill smiling to the camera, wearing a Cricket Australia training outfit at an indoor training facility

Hasrat Gill comes to this indoor facility most days, training for around two hours on her batting and bowling. Source: SBS / Tys Occhiuzzi

ਇਤਿਹਾਸਿਕ ਤੌਰ 'ਤੇ ਆਸਟ੍ਰੇਲੀਆ ਵਿੱਚ ਕ੍ਰਿਕਟ ਨੂੰ ਗੋਰਿਆਂ ਦੇ ਦਬਦਬੇ ਵਾਲੀ ਖੇਡ ਵਜੋਂ ਦੇਖਿਆ ਜਾਂਦਾ ਸੀ, ਪਰ ਹੁਣ ਇੱਕ ਸੱਭਿਆਚਾਰਕ ਸਮੂਹ ਹੌਲੀ-ਹੌਲੀ ਖੇਡ ਦੀ ਨੁਹਾਰ ਨੂੰ ਬਦਲ ਰਿਹਾ ਹੈ। ਇਸੀ ਤਹਿਤ ਭਾਰਤੀ ਪਿਛੋਕੜ ਦੀ ਹਸਰਤ ਗਿੱਲ ਨੂੰ ਆਸਟ੍ਰੇਲੀਅਨ ਕ੍ਰਿਕੇਟ ਲਈ ਇੱਕ ਉੱਭਰਦੇ ਹੋਏ ਸਿਤਾਰੇ ਵਜੋਂ ਦੇਖਿਆ ਜਾ ਰਿਹਾ ਹੈ।


ਭਾਰਤ ਦੇ ਪੰਜਾਬ ਰਾਜ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਜਨਮੀ, ਹਸਰਤ ਗਿੱਲ ਤਿੰਨ ਸਾਲ ਦੀ ਉਮਰ ਵਿੱਚ ਆਸਟ੍ਰੇਲੀਆ ਆ ਗਈ ਸੀ।

ਆਪਣੀ ਸਖਤ ਮੇਹਨਤ ਅਤੇ ਲਗਨ ਸਦਕਾ ਉਸਨੇ ਛੋਟੀ ਉਮਰੇ ਹੀ ਆਪਣੇ ਲਈ ਇੱਕ ਨਾਮ ਕਮਾ ਲਿਆ ਹੈ।

ਉਸਨੇ ਦੱਸਿਆ ਕਿ ਟੀਮ ਦੇ ਮੁਢਲੇ-ਗਿਆਰਾਂ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਹਾਈ ਸਕੂਲ ਦੇ ਅਧਿਐਨ ਵਾਲੇ ਤਣਾਅ ਦਾ ਸੰਤੁਲਨ ਸੰਭਾਲਦੇ ਹੋਏ, ਉਹ ਮੈਲਬੋਰਨ ਕ੍ਰਿਕਟ ਕਲੱਬ ਅਕੈਡਮੀ ਵਿੱਚ ਸ਼ਾਮਲ ਹੋ ਗਈ ਸੀ।

ਗਿੱਲ ਦੇ ਨਿੱਜੀ ਕੋਚ, ਐਲਡੋ ਕਰਨਰ ਨੇ ਖੇਡ ਵਿੱਚ ਉਸਦੀ ਪ੍ਰਤਿਭਾ ਨੂੰ ਪਹਿਲੀ ਵਾਰ ਉਦੋਂ ਦੇਖਿਆ ਜਦੋਂ ਉਹ ਸਿਰਫ 11 ਸਾਲ ਦੀ ਸੀ।

ਭਾਵੇਂ ਇਹ ਹੁਣ ਕ੍ਰਿਕੇਟ ਦਾ ਆਫ-ਸੀਜ਼ਨ ਹੈ ਅਤੇ ਉਸਦੀ ਟੀਮ ਜੂਨ ਤੱਕ ਇਕੱਠੇ ਅਭਿਆਸ ਨਹੀਂ ਕਰੇਗੀ, ਫੇਰ ਵੀ ਗਿੱਲ ਅਤੇ ਉਸਦਾ ਕੋਚ ਉਸਦੀ ਬੱਲੇਬਾਜ਼ੀ ਅਤੇ ਲੈੱਗ ਸਪਿਨ ਗੇਂਦਬਾਜ਼ੀ 'ਤੇ ਕੰਮ ਕਰਦੇ ਹੋਏ, ਦਿਨ ਵਿੱਚ ਘੱਟੋ ਘੱਟ ਦੋ ਘੰਟੇ ਪ੍ਰੈਕਟਿਸ ਕਰਦੇ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ 'ਤੇ ਸੁਣੋ। ਸਾਨੂੰ  ਤੇ ਤੇ ਵੀ ਫਾਲੋ ਕਰੋ।

Share