ਮਹਾਂਮਾਰੀ ਦੌਰਾਨ ਵਧੇ ਮਾਲੀ ਕਰਜ਼ਿਆਂ ਲਈ ਮੱਦਦ ਕਿੱਥੋਂ ਮਿਲ ਸਕਦੀ ਹੈ?

HOW TO HANDLE PANDEMIC DEBT

ਆਸਟ੍ਰੇਲੀਆ ਵਿੱਚ ਵਿੱਤੀ ਸਲਾਹਕਾਰ ਮੌਜੂਦ ਹਨ, ਜੋ ਤੁਹਾਨੂੰ ਗੁਪਤ ਅਤੇ ਮੁਫ਼ਤ ਸਲਾਹ ਦੇ ਸਕਦੇ ਹਨ। Source: SBS Settlement Guide

ਕੋਵਿਡ-19 ਨੂੰ ਚਲਦਿਆਂ ਤਕਰੀਬਨ ਇੱਕ ਸਾਲ ਦਾ ਸਮਾਂ ਹੋ ਗਿਆ ਹੈ ਅਤੇ ਭਾਈਚਾਰੇ ਦੇ ਕਈ ਲੋਕਾਂ ਉੱਤੇ ਇਸ ਕਾਰਨ ਭਾਰੀ ਕਰਜ਼ੇ ਚੜ੍ਹ ਗਏ ਹਨ। ਕਈਆਂ ਕੋਲ ਘਰਾਂ ਦੇ ਬਿਲਾਂ ਦਾ ਅੰਬਾਰ ਲੱਗ ਗਿਆ ਹੈ ਅਤੇ ਕਈਆਂ ਨੇ ਰੋਜ਼ਮਰ੍ਹਾ ਦੇ ਖਰਚੇ ਕਰਨ ਵਾਸਤੇ ਨਿਜੀ ਕਰਜ਼ੇ ਚੁੱਕੇ ਹਨ। ਜੇ ਤੁਹਾਡੇ ਨਾਲ ਵੀ ਅਜਿਹਾ ਹੋ ਰਿਹਾ ਹੈ ਤਾਂ ਇਸ ਵਾਸਤੇ ਮੁਫਤ ਅਤੇ ਗੁਪਤ ਮੱਦਦ ਉਪਲਬਧ ਹੈ, ਅਤੇ ਤੁਸੀਂ ਆਪਣੇ ਕਰਜ਼ਿਆਂ ਨੂੰ ਅਸਾਨ ਕਿਸ਼ਤਾਂ ਵਿੱਚ ਉਤਾਰ ਸਕਦੇ ਹੋ।


ਮਾਹਿਰਾਂ ਦਾ ਕਹਿਣਾ ਹੈ ਕਿ ਅਗਰ ਤੁਹਾਡੇ ਉੱਤੇ ਵੀ ਭਾਰੀ ਕਰਜ਼ ਚੜਿਆ ਹੋਇਆ ਹੈ ਤਾਂ, ਇਸ ਬਾਰੇ ਇੱਕ ਨੀਤੀ ਤਿਆਰ ਕਰੋ ਤਾਂ ਕਿ ਇਹ ਹੋਰ ਵੱਧ ਨਾ ਸਕੇ।

ਇਕਨਾਮਿਕ ਸੋਸਾਇਟੀ ਆਫ ਆਸਟ੍ਰੇਲੀਆ ਐਂਡ ਉਰੂਗਾਏ ਦੀ ਸਿਡਨੀ ਡਿਮਾਰੀਆ ਸਲਾਹ ਦਿੰਦੀ ਹੈ ਕਿ ਆਪਣੇ ਕਰਜ਼ਿਆਂ ਅਤੇ ਵਿਆਜ ਦਰਾਂ ਬਾਰੇ ਜਾਣਕਾਰੀ ਲਿੱਖ ਕੇ ਇਕੱਤਰ ਕਰੋ।

ਇਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਕਰਜ਼ਿਆਂ ਨੂੰ ਉਤਾਰਨ ਦੀ ਪਹਿਲ ਕਰੋ ਜਿਹਨਾਂ ਦਿਆਂ ਵਿਆਜ ਦਰਾਂ ਬਾਕੀਆਂ ਨਾਲੋਂ ਜਿਆਦਾ ਹਨ।

ਟੋਰਿਸ ਸਟਰੇਟ ਆਈਲੈਂਡਰ ਲੋਕਾਂ ਨੂੰ ਮਾਲੀ ਸਲਾਹ ਦੇਣ ਵਾਲੇ ਅਦਾਰੇ ਫਾਈਨੈਂਸ਼ੀਅਲ ਕਾਂਊਂਸਲਿੰਗ ਆਸਟ੍ਰੇਲੀਆ ਦੀ ਲਿੰਡਾ ਐਡਵਰਡ ਦੀ ਸਲਾਹ ਹੈ ਕਿ ਆਪਣੇ ਕਰਜ਼ਦਾਤਾ ਨਾਲ ਲਗਾਤਾਰ ਸੰਪਰਕ ਬਣਾ ਕੇ ਰੱਖੋ, ਅਤੇ ਕੋਸ਼ਿਸ਼ ਕਰੋ ਕਿ ਛੋਟੀਆਂ ਕਿਸ਼ਤਾਂ ਦੁਆਰਾ ਕਰਜ਼ਿਆਂ ਦਾ ਭੁਗਤਾਨ ਹੋ ਸਕੇ। ਪਰ ਉਹਨਾਂ ਨਾਲ ਗੱਲ ਕਿਵੇਂ ਸ਼ੁਰੂ ਕਰਨੀ ਹੈ ਇਸ ਬਾਰੇ ਲਿੰਡਾ ਇਸ ਤਰ੍ਹਾਂ ਸਮਝਾਉਂਦੀ ਹੈ।

ਸਿਡਨੀ ਡਿਮਾਰੀਆ ਸਲਾਹ ਦਿੰਦੀ ਹੈ ਕਿ ਅਗਰ ਤੁਹਾਡੇ ਕੋਲ ਬਹੁਤ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਕਰਜ਼ੇ ਹਨ, ਤਾਂ ਤੁਹਾਡੀ ਮੱਦਦ ਕਰ ਸਕਦੀ ਹੈ ਇੱਕ ਐਪ ਜਿਸ ਦਾ ਨਾਮ ਹੈ ‘ਡੈੱਟ ਕੰਸੌਲੀਡੇਸ਼ਨ’।

ਕਈ ਕਰਜ਼ਿਆਂ ਨੂੰ ਮਿਲਾ ਕਿ ਇੱਕ ਕਰਜ਼ਾ ਬਨਾਉਣਾ ਅਤੇ ਉਸ ਨੂੰ ਘੱਟ ਵਿਆਜ ਦਰ ਤੇ ਲਿਆਉਣਾ ਬੇਸ਼ਕ ਆਕ੍ਰਸ਼ਿਤ ਕਰਦਾ ਹੈ, ਪਰ ਇਸ ਪਿੱਛੇ ਕੁੱਝ ਕੀਮਤ ਵੀ ਤਾਰਨੀ ਪੈ ਸਕਦੀ ਹੈ।

ਪਰ ਡੈੱਟ ਕੰਸੌਲੀਡੇਸ਼ਨ ਐਪ ਨੂੰ ਵਰਤਣ ਬਾਰੇ ਨੈਸ਼ਨਲ ਡੈੱਟ ਹੈਲਪਲਾਈਨ ਦੀ ਸਾਰਾ ਬਰਾਊਨ-ਸ਼ਾਅ ਚਿਤਾਵਨੀ ਵੀ ਦਿੰਦੀ ਹੈ। ਇਸ ਦਾ ਕਹਿਣਾ ਹੈ ਕਿ ਕਈ ਲੋਕ ਭਾਰੀ ਕਰਜ਼ਿਆਂ ਵਿੱਚ ਇਸ ਕਰਕੇ ਵੀ ਫਸੇ ਹੁੰਦੇ ਹਨ ਕਿਉਂਕਿ ਉਹਨਾਂ ਦੇ ਕਰਜ਼ਦਾਤਾ ਕੁੱਝ ਨਿਯਮਾਂ ਦੀ ਪਾਲਣਾ ਵੀ ਸਹੀ ਤਰੀਕੇ ਨਾਲ ਨਹੀਂ ਕਰਦੇ।

ਲਿੰਡਾ ਐਡਵਾਰਡ ਸਲਾਹ ਦਿੰਦੀ ਹੈ ਕਿ ਜਦੋਂ ਹੀ ਤੁਹਾਨੂੰ ਇਹ ਲੱਗੇ ਕਿ ਤੁਸੀਂ ਕਰਜ਼ ਵਾਪਸ ਕਰਨ ਵਿੱਚ ਮੁਸ਼ਕਿਲ ਮਹਿਸੂਸ ਕਰ ਰਹੇ ਹੋ ਤਾਂ, ਉਸੀ ਸਮੇਂ ਕਿਸੇ ਵਿੱਤੀ ਮਾਹਿਰ ਦੀ ਸਲਾਹ ਲਵੋ।

ਅਗਰ ਅੰਗ੍ਰੇਜ਼ੀ ਤੁਹਾਡੀ ਪਹਿਲੀ ਭਾਸ਼ਾ ਨਹੀਂ ਹੈ ਅਤੇ ਤੁਹਾਨੂੰ ਕਰਜ਼ਿਆਂ ਦੇ ਨਿਯਮਾਂ ਵਾਲੀਆਂ ਗੁੰਝਲਾਂ ਸਮਝਣ ਸਮੇਂ ਦਿੱਕਤ ਹੋ ਰਹੀ ਹੈ ਤਾਂ, ਨੈਸ਼ਨਲ ਡੈੱਟ ਹੈਲਪਲਾਈਨ ਦੀ ਸਾਰਾ ਬਰਾਊਨ-ਸ਼ਾਅ ਵਰਗੇ ਮਾਹਿਰ, ਦੁਭਾਸ਼ੀਏ ਦੀ ਸਹਾਇਤਾ ਨਾਲ ਤੁਹਾਡੀ ਮੱਦਦ ਕਰ ਸਕਦੇ ਹਨ। ਸਾਰਾ ਕਹਿੰਦੀ ਹੈ ਕਿ ਜੇ ਤੁਸੀਂ ਇਨਰਜੀ, ਇੰਟਰਨੈੱਟ ਜਾਂ ਫੋਨ ਵਰਗੇ ਬਿਲਾਂ ਦਾ ਭੁਗਤਾਨ ਨਹੀਂ ਕਰ ਸਕਦੇ ਤਾਂ, ਇੱਕ ਵਿੱਤੀ ਸਲਾਹਕਾਰ ਤੁਹਾਡੀ ਵੱਲੋਂ ਵਕਾਲਤ ਵੀ ਕਰ ਸਕਦਾ ਹੈ।

ਇਸ ਆਸਟ੍ਰੇਲੀਆ ਵਿੱਚ 800 ਤੋਂ ਵੱਧ ਵਿੱਤੀ ਸਲਾਹਕਾਰ ਮੌਜੂਦ ਹਨ, ਜੋ ਤੁਹਾਨੂੰ ਗੁਪਤ ਅਤੇ ਮੁਫ਼ਤ ਸਲਾਹ ਦੇ ਸਕਦੇ ਹਨ। । 

ਤੁਸੀਂ ਵਿੱਤੀ ਅਤੇ ਕਾਨੂੰਨੀ ਸਲਾਹ ਮੁਫਤ ਲੈਣ ਲਈ ਨੈਸ਼ਨਲ ਡੈੱਟ ਹੈਲਪਲਾਈਨ ਨੂੰ 1800 007 007 'ਤੇ ਫੋਨ ਕਰ ਸਕਦੇ ਹੋ ਜਾਂ ਉਹਨਾਂ ਦੀ ਵੈਬਸਾਈਟ 'ਤੇ ਵੀ ਜਾ ਸਕਦੇ ਹੋ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਕਿਰਪਾ ਕਰਕੇ ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।

 
 

 


Share