ਸੁਪਰ ਸਿਖਸ ਸਪੋਰਟ ਐਂਡ ਕਲਚਰ ਵਲੋਂ ਔਰਤਾਂ ਲਈ ਖੇਡਾਂ ਵਿਚ ਵਿਸ਼ੇਸ਼ ਸਥਾਨ

Super Sikhs Sports and Culture

hosting annual sports event where app 500 athletes will compete in 9 different games. Source: Super Sikhs Sports and Culture

Get the SBS Audio app

Other ways to listen

ਨੋਜਵਾਨਾਂ ਵਲੋਂ ਸਥਾਪਤ ਕੀਤਾ ਗਿਆ, ਨੋਜਵਾਨਾਂ ਵਲੋਂ ਜਾਰੀ ਰਖਿਆ ਜਾ ਰਿਹਾ ਅਤੇ ਨੋਜਵਾਨਾਂ ਲਈ ਹੀ ਕੰਮ ਕਰਨ ਵਾਲਾ ‘ਸੁਪਰ ਸਿਖਸ ਸਪੋਰਟਸ ਐਂਡ ਕਲਚਰ’, ਖੁਦ ਆਪ ਵੀ ਇਕ ਬਹੁਤ ਹੀ ਨੋਜਵਾਨ ਸੰਸਥਾ ਹੈ।


ਪੰਜਾਬੀ ਭਾਈਚਾਰੇ ਵਿਚ ਖੇਡਾਂ ਨੂੰ ਮਿਆਰੀ ਰੂਪ ਦੇਣ ਲਈ ਇਸ ਸੰਸਥਾ ਨੂੰ ਹਾਲੇ ਸੱਤ ਸਾਲ ਪਹਿਲਾਂ ਹੀ ਸਥਾਪਤ ਕੀਤਾ ਗਿਆ ਸੀ, ਤਾਂ ਕਿ ਹਰ ਵਰਗ ਦੀਆਂ ਖੇਡਾਂ, ਖਾਸ ਕਰਕੇ ਆਸਟ੍ਰੇਲੀਆ ਦੇ ਸਕੂਲਾਂ ਤੇ ਕਾਲਜਾਂ ਵਾਲੀਆਂ ਖੇਡਾਂ ਨੂੰ ਬਰਾਬਰਤਾ ਨਾਲ ਪ੍ਰਫੁਲਤ ਕੀਤਾ ਜਾ ਸਕੇ। ਇਸ ਸਾਲ ਦਾ ਆਪਣਾ ਸਲਾਨਾ ਖੇਡਾਂ ਦਾ ਟੂਰਨਾਮੈਂਟ ਮਿਤੀ 8 ਅਕਤੂਬਰ ਨੂੰ ਕਰਵਾਂਉਂਦੇ ਹੋਏ ਸੁਪਰ ਸਿਖਸ ਦੇ ਸਕੱਤਰ ਬਲਰਾਜ ਓਗਰਾ ਕਹਿੰਦੇ ਹਨ ਕਿ ਤਕਰੀਬਨ 500 ਦੇ ਕਰੀਬ ਖਿਡਾਰੀ, 9 ਪ੍ਰਕਾਰ ਦੀਆਂ ਖੇਡਾਂ ਵਿਚ ਭਾਗ ਲੈਣਗੇ।

ਇਹ ਖਾਸ ਧਿਆਨ ਰਖਿਆ ਗਿਆ ਹੈ ਕਿ ਸਾਰੀਆਂ ਹੀ ਖੇਡਾਂ ਵਿਚ ਔਰਤ ਖਿਡਾਰੀਆਂ ਨੂੰ ਉਚੇਚਾ ਤੋਰ ਤੇ ਉਤਸ਼ਾਹਿਤ ਕੀਤਾ ਜਾਵੇ।


Share