ਟੈਕਸ ਰਿਟਰਨ 2021-22: ਵਧੇਰੇ ਟੈਕਸ ਰੀਫੰਡ ਹਾਸਿਲ ਕਰਨ ਲਈ ਜਾਣੋਂ ਇਹ ਖ਼ਾਸ ਨੁਕਤੇ

Key things to remember while lodging tax return for the fin year 2023-24. Pixabay/Gurveen Kaur

Key things to remember while lodging tax return for the financial year 2023-24. Source: Pixabay/Gurveen Kaur

ਇਸ ਸਾਲ ਸਰਕਾਰ ਵੱਲੋਂ ਟੈਕਸ ਦੇ ਰਿਫੰਡ ਵਿੱਚ 420$ ਵੱਧ ਦਿੱਤੇ ਜਾਣਗੇ। 2021-22 ਲਈ ਆਪਣੀ ਟੈਕਸ ਰਿਟਰਨ ਭਰਦੇ ਹੋਏ ਜੋ ਪਰਿਵਾਰ $1080 ਤੱਕ ਦਾ 'ਆਫਸੈੱਟ' ਪ੍ਰਾਪਤ ਕਰਦੇ ਹਨ ਉਨ੍ਹਾਂ ਨੂੰ ਇਸ ਵਾਰੀ $1500 ਪ੍ਰਾਪਤ ਹੋਣਗੇ। ਕ੍ਰਿਪਟੋਕਰੰਸੀ ਤੋਂ ਹੋਣ ਵਾਲੇ ਮੁਨਾਫੇ ਉੱਤੇ ਏ.ਟੀ.ਓ. ਦੀ ਸਖ਼ਤ ਨਜ਼ਰ ਰਹੇਗੀ। ਵਿੱਤੀ ਸਾਲ ਦੇ ਅੰਤ ਵਿੱਚ ਟੈਕਸ ਰਿਟਰਨ ਸੁਝਾਵਾਂ ਬਾਰੇ ਵਿਸਥਾਰਿਤ ਜਾਣਕਾਰੀ ਲਈ ਇਹ ਗੱਲਬਾਤ ਸੁਣੋ....


1 ਜੁਲਾਈ ਤੋਂ 31 ਅਕਤੂਬਰ ਤੱਕ ਆਸਟ੍ਰੇਲੀਆ ‘ਚ ਟੈਕਸ ਰਿਟਰਨ ਦਾਖਲ ਕਰਾਉਣ ਦਾ ਸਮਾਂ ਹੁੰਦਾ ਹੈ। ਇਸ ਦੌਰਾਨ ਵਧੇਰੇ ਟੈਕਸ ਰਿਟਰਨ ਹਾਸਿਲ ਕਰਨ ਲਈ ਬਹੁਤ ਸਾਰੇ ਨਿੱਕੇ ਖ਼ਰਚ ਵੀ ਸ਼ਾਮਿਲ ਕੀਤੇ ਜਾ ਸਕਦੇ ਹਨ।

ਅਕਾਊਂਟੈਂਟ ਗੁਰਵੀਨ ਕੌਰ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਰ ਸਰਕਾਰ ਵਲੋਂ ਕਈ ਪਰਿਵਾਰਾਂ ਨੂੰ 1080 ਡਾਲਰ ਦੀ ਬਜਾਏ 1500 ਡਾਲਰ ਦਾ ਰਿਫੰਡ ਦਿੱਤਾ ਜਾ ਰਿਹਾ ਹੈ।

ਸ਼੍ਰੀਮਤੀ ਕੌਰ ਮੁਤਾਬਕ ਕ੍ਰਿਪਟੋਕਰੰਸੀ ਇਸ ਵਾਰ ਸਰਕਾਰ ਦੇ ਮੁੱਖ ਨਿਸ਼ਾਨੇ ‘ਤੇ ਹੈ ਅਤੇ ਜੇਕਰ ਕਿਸੇ ਨੂੰ ਕ੍ਰਿਪਟੋਕਰੰਸੀ ਵਿੱਚ ਥੋੜਾ ਜਿਹਾ ਵੀ ਮੁਨਾਫਾ ਮਿਲਿਆ ਹੈ ਤਾਂ ਉਸਨੂੰ ਟੈਕਸ ਰਿਟਰਨ ਵਿੱਚ ਸ਼ਾਮਿਲ ਕਰਨਾ ਜ਼ਰੂਰੀ ਹੈ।

ਘਰਾਂ ਤੋਂ ਕੰਮ ਕਰਨ ਵਾਲੇ ਲੋਕ ਕੰਮ ਸਬੰਧੀ ਕੀਤੇ ਜਾਂਦੇ ਖ਼ਰਚਿਆਂ ਸਮੇਤ ਇੱਕ ਕੰਮ ਤੋਂ ਦੂਜੇ ਕੰਮ ਤੱਕ ਜਾਣ ਲਈ ਵਰਤੇ ਗਏ ਤੇਲ ਦੇ ਖ਼ਰਚਿਆਂ ਨੂੰ ਵੀ ਸ਼ਾਮਿਲ ਕਰ ਸਕਦੇ ਹਨ।

ਪਤੀ-ਪਤਨੀ ਦੀ ਕਮਾਈ ਮਿਲਾਕੇ 1,80,000 ਡਾਲਰ ਤੋਂ ਵੱਧ ਹੋਣ ਦੀ ਸੂਰਤ ਵਿੱਚ ਟੈਕਸ ਰਿਟਰਨ ‘ਚ ਵੱਡੀ ਕਟੌਤੀ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਗੁਰਵੀਨ ਕੌਰ ਨੇ ਦੱਸਿਆ ਕਿ ਵੱਧ ਟੈਕਸ ਰਿਟਰਨ ਹਾਸਿਲ ਕਰਨ ਲਈ ਛੋਟੇ-ਛੋਟੇ ਖ਼ਰਚਿਆਂ ਨੂੰ ਅੱਖੋਂ-ਪਰੋਖ਼ੇ ਨਹੀਂ ਕਰਨਾ ਚਾਹੀਦਾ।

ਉਨ੍ਹਾਂ ਇਹ ਵੀ ਦੱਸਿਆ ਕਿ 31 ਅਕਤੂਬਰ ਦੀ ਆਖ਼ਰੀ ਮਿਤੀ ਨਿਕਲਣ ਤੋਂ ਬਾਅਦ ਵੀ ਟੈਕਸ ਰਿਟਰਨ ਭਰੀ ਜਾ ਸਕਦੀ ਹੈ।

ਇਸ ਬਾਰੇ ਵਿਸਥਾਰਤ ਜਾਣਕਾਰੀ ਇਸ ਆਡੀਓ ਲਿੰਕ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
LISTEN TO
Tax Return 2022: Expert Tips to Get More Tax Refund image

ਟੈਕਸ ਰਿਟਰਨ 2021-22: ਵਧੇਰੇ ਟੈਕਸ ਰੀਫੰਡ ਹਾਸਿਲ ਕਰਨ ਲਈ ਜਾਣੋਂ ਇਹ ਖ਼ਾਸ ਨੁਕਤੇ

SBS Punjabi

26/05/202210:44
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ  ਤੇ  ਉੱਤੇ ਵੀ ਫਾਲੋ ਕਰੋ।


Share