ਆਸਟ੍ਰੇਲੀਆ ‘ਚ ਇਲੈਕਟ੍ਰਾਨਿਕ ਵਸਤੂਆਂ ਅਤੇ ਬੈਟਰੀਆਂ ਨੂੰ ਠੀਕ ਢੰਗ ਨਾਲ ਰੀਸਾਈਕਲ ਕਰਨ ਬਾਰੇ ਜਾਣਕਾਰੀ

Australia Explained - E-Waste Recycling

The term e-waste implies no value. But used e-products contain materials, such as metals, which can be reused if appropriately recycled. Source: Moment RF / Javier Zayas Photography/Getty Images

Get the SBS Audio app

Other ways to listen

ਬਹੁਤ ਸਾਰੀਆਂ ਆਮ ਘਰੇਲੂ ਵਸਤੂਆਂ ਜਿਵੇਂ ਕਿ ਮੋਬਾਈਲ ਫੋਨ, ਟੀਵੀ, ਕੰਪਿਊਟਰ, ਚਾਰਜਰ ਅਤੇ ਹੋਰ ਇਲੈਕਟ੍ਰਾਨਿਕ ਯੰਤਰਾਂ ਵਿੱਚ ਬੈਟਰੀਆਂ ਸਮੇਤ ਬਹੁਤ ਸਾਰੀ ਹੋਰ ਕੀਮਤੀ ਸਮੱਗਰੀ ਅਜਿਹੀ ਹੁੰਦੀ ਹੈ ਜੋ ਨਵੇਂ ਉਤਪਾਦਾਂ ਲਈ ਦੁਬਾਰਾ ਵਰਤੀ ਜਾ ਸਕਦੀ ਹੈ। ਅਜਿਹੀਆਂ ਇਲੈਕਟ੍ਰਾਨਿਕ ਵਸਤੂਆਂ ਜੋ ਹੁਣ ਵਰਤੋਂ ਵਿੱਚ ਨਹੀਂ ਹਨ, ਉਹਨਾਂ ਨੂੰ 'ਈ-ਵੇਸਟ' ਕਿਹਾ ਜਾਂਦਾ ਹੈ। ਪੂਰੇ ਆਸਟ੍ਰੇਲੀਆ ਵਿੱਚ, ਸਰਕਾਰੀ ਸਹਾਇਤਾ ਪ੍ਰਾਪਤ ਪ੍ਰੋਗਰਾਮ ਉਪਲਬਧ ਹਨ ਜੋ ਬਿਨਾਂ ਕਿਸੇ ਕੀਮਤ ਦੇ ਈ-ਕੂੜੇ ਦੇ ਸੁਰੱਖਿਅਤ ਨਿਪਟਾਰੇ ਅਤੇ ਰੀਸਾਈਕਲਿੰਗ ਦੀ ਸਹੂਲਤ ਦਿੰਦੇ ਹਨ। ਪੇਸ਼ ਹੈ ਰੀਸਾਈਕਲਿੰਗ ਸਬੰਧੀ ਵਿਸਥਾਰਤ ਜਾਣਕਾਰੀ।


Key Points
  • ਆਸਟ੍ਰੇਲੀਆ ਵਿੱਚ, ਤੁਸੀਂ ਮਨੋਨੀਤ ਰੀਸਾਈਕਲਿੰਗ ਅਤੇ ਈ-ਕੂੜਾ ਇਕੱਠਾ ਕਰਨ ਵਾਲੇ ਸਥਾਨਾਂ ਰਾਹੀਂ ਅਣਚਾਹੀਆਂ ਇਲੈਕਟ੍ਰਾਨਿਕ ਵਸਤੂਆਂ ਤੋਂ ਮੁਫ਼ਤ ਵਿੱਚ ਛੁਟਕਾਰਾ ਪਾ ਸਕਦੇ ਹੋ।
  • ਲਿਥੀਅਮ-ਆਇਨ ਬੈਟਰੀਆਂ ਨੂੰ ਪਰੰਪਰਾਗਤ ਬੈਟਰੀਆਂ ਨਾਲੋਂ ਵੱਖਰੀ ਹੈਂਡਲਿੰਗ ਦੀ ਲੋੜ ਹੁੰਦੀ ਹੈ।
  • ਤੁਹਾਡੇ ਪੁਰਾਣੇ ਟੀਵੀ, ਕੰਪਿਊਟਰ, ਮੋਬਾਈਲ ਫ਼ੋਨ, ਜਾਂ ਹੋਰ ਇਲੈਕਟ੍ਰਾਨਿਕ ਯੰਤਰਾਂ ਦੇ ਨਿਪਟਾਰੇ ਲਈ ਤੁਹਾਡੇ ਖੇਤਰ ਵਿੱਚ ਸੇਵਾਵਾਂ ਅਤੇ ਡ੍ਰੌਪ-ਆਫ ਪੁਆਇੰਟ recyclingnearyou.com.au 'ਤੇ ਲੱਭੇ ਜਾ ਸਕਦੇ ਹਨ।
ਜਲਵਾਯੂ ਪਰਿਵਰਤਨ, ਊਰਜਾ, ਵਾਤਾਵਰਣ ਅਤੇ ਪਾਣੀ ਵਿਭਾਗ ਲਈ ਤਿਆਰ ਕੀਤੀ ਗਈ ਸਭ ਤੋਂ ਤਾਜ਼ਾ ਮੁਤਾਬਕ, ਆਸਟ੍ਰੇਲੀਆ ਨੇ 2020-21 ਦੀ ਮਿਆਦ ਵਿੱਚ 531,000 ਟਨ ਈ-ਵੇਸਟ ਪੈਦਾ ਕੀਤਾ ਸੀ।

ਰੇਬੇਕਾ ਗਿਲਿੰਗ, ਦੀ ਸੀਈਓ ਹੈ। ਉਹਨਾਂ ਮੁਤਾਬਕ ਇਹ ਅੰਕੜੇ ਸਾਧਾਰਨ ਨਹੀਂ ਹਨ।

ਟੋਸਟਰਾਂ ਤੋਂ ਲੈ ਕੇ ਸੋਲਰ ਪੈਨਲ ਤੱਕ ਕੋਈ ਵੀ ਵਸਤੂ ਜੋ ਪਲੱਗ ਇਨ ਹੋ ਸਕੇ ਉਸਨੂੰ ਈ-ਵੇਸਟ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

ਸਾਡੇ ਕਰਬਸਾਈਡ ਵਾਲੇ ਰੀਸਾਈਕਲਿੰਗ ਬਿਨ ਵਿੱਚ ਇਹ ਵਸਤੂਆਂ ਸ਼ਾਮਲ ਨਾ ਕਰਨ ਦੇ ਕੁੱਝ ਕਾਰਨ ਹਨ। ਵਾਤਾਵਰਣ ਦੀ ਬੇਹਤਰੀ ਤੋਂ ਇਲਾਵਾ ਇਸ ਦੇ ਕੁੱਝ ਸੁਰੱਖਿਆ ਨਾਲ ਜੁੜੇ ਕਾਰਨ ਵੀ ਹਨ।

ਕੂੜੇ ਵਿੱਚ ਇੱਕ ਛੋਟੀ ਜਿਹੀ ਬੈਟਰੀ ‘ਚੋਂ ਨਿਕਲੀ ਚਿੰਗਾਰੀ ਵੀ ਭਿਆਨਕ ਅੱਗ ਦਾ ਰੂਪ ਲੈ ਸਕਦੀ ਹੈ।

ਅੰਦਾਜ਼ਨ ਆਸਟ੍ਰੇਲੀਆ ਦੀਆਂ ਵਰਤੀਆਂ ਜਾਂਦੀਆਂ 90 ਫੀਸਦ ਬੈਟਰੀਆਂ ਲੈਂਡਫਿੱਲ ਵਿੱਚ ਜਾਂਦੀਆਂ ਹਨ ਜੋ ਕਿ ਵਾਤਾਵਰਣ ਵਿੱਚ ਜ਼ਹਿਰੀਲੇ ਪਦਾਰਥਾਂ ਨੂੰ ਲੀਕ ਕਰਦੀਆਂ ਹਨ।
解「識」澳洲 - 電子垃圾回收
When batteries are compressed and crushed in waste collection trucks and facilities, they can spark fires putting lives and the environment at risk. Credit: PhotoAlto/Milena Boniek/Getty Images
ਪਰ ਜੇਕਰ ਇਹਨਾਂ ਦਾ ਸਹੀ ਢੰਗ ਨਾਲ ਨਿਪਟਾਰਾ ਕੀਤਾ ਜਾਵੇ ਤਾਂ ਬੈਟਰੀ ਦੇ 95 ਫੀਸਦ ਹਿੱਸਿਆਂ ਨੂੰ ਇੱਕ ਨਵੇਂ ਉਤਪਾਦ ਵਿੱਚ ਰੀਸਾਈਕਲ ਕੀਤਾ ਜਾ ਸਕਦਾ ਹੈ।

ਰਾਜ ਅਤੇ ਖੇਤਰੀ ਅਥਾਰਟੀਆਂ ਵੱਲੋਂ ਨਾਲ ਭਾਈਵਾਲੀ ਕੀਤੀ ਗਈ ਹੈ ਜੋ ਕਿ ਇੱਕ ਰਾਸ਼ਟਰੀ ਸਰਕਾਰ-ਸਮਰਥਿਤ ਸਕੀਮ ਹੈ ਜਿਸ ਵਿੱਚ ਕਮਿਊਨਿਟੀ ਰੀਸਾਈਕਲਿੰਗ ਕੇਂਦਰਾਂ ਅਤੇ ਪ੍ਰਮੁੱਖ ਪ੍ਰਚੂਨ ਦੁਕਾਨਾਂ ‘ਤੇ ਵਰਤੀਆਂ ਜਾਣ ਵਾਲੀਆਂ ਘਰੇਲੂ ਬੈਟਰੀਆਂ ਲਈ ਸਥਾਪਿਤ ਡ੍ਰੋਪ-ਆਫ ਪੁਆਇੰਟ ਹਨ।

ਨਿਪਟਾਰੇ ਸਮੇਂ ਬੈਟਰੀਆਂ 'ਚ ਅੱਗ ਨਾ ਲੱਗੇ ਇਸ ਲਈ ਹਰ ਇੱਕ ਬੈਟਰੀ ਨੂੰ ਸਟਿੱਕੀ ਟੇਪ ਨਾਲ ਲਪੇਟਣਾ ਚਾਹੀਦਾ ਹੈ।
ਅਸੀਂ ਹਾਲ ਹੀ ਵਿੱਚ ਰੀਸਾਈਕਲਿੰਗ ਕੇਂਦਰਾਂ ਵਿੱਚ ਕਈ ਅੱਗ ਲੱਗਣ ਦੇ ਮਾਮਲੇ ਦੇਖੇ ਹਨ।
Rebecca Gilling, CEO of Planet Ark
ਪਰ ਸਾਰੀਆਂ ਬੈਟਰੀਆਂ ਬੀ-ਸਾਈਕਲ ਰੀਸਾਈਕਲਿੰਗ ਪ੍ਰੋਗਰਾਮ ਲਈ ਯੋਗ ਨਹੀਂ ਹਨ। ਉਦਾਹਰਣ ਲਈ, ਵੱਡੀਆਂ ਬੈਟਰੀਆਂ ਜਿਵੇਂ ਕਿ ਕਾਰ ਅਤੇ ਲਿਥੀਅਮ-ਆਇਨ ਬੈਟਰੀਆਂ ਨੂੰ ਵੱਖ-ਵੱਖ ਤਰੀਕੇ ਨਾਲ ਹੈਂਡਲ ਕੀਤਾ ਜਾਂਦਾ ਹੈ।

ਲਿਥੀਅਮ-ਆਇਨ ਬੈਟਰੀਆਂ ਉਹ ਹਨ ਜੋ ਆਮ ਤੌਰ ‘ਤੇ ਇਲੈਕਟ੍ਰਿਕ ਬਾਈਕ ਅਤੇ ਸਕੂਟਰਾਂ ਵਿੱਚ ਵਰਤੀਆਂ ਜਾਂਦੀਆਂ ਹਨ।

ਆਰਐਮਆਈਟੀ ਯੂਨੀਵਰਸਿਟੀ ਦੇ ਸਕੂਲ ਆਫ਼ ਸਾਇੰਸ ਤੋਂ ਵਿਸ਼ਿਸ਼ਟ ਪ੍ਰੋਫੈਸਰ ਟਿਆਨਈ ਮਾ ਦਾ ਕਹਿਣਾ ਹੈ ਕਿ ਲਿਥੀਅਮ-ਆਇਨ ਬੈਟਰੀਆਂ ਸਾਡੀ ਕਲਪਨਾ ਤੋਂ ਵੱਧ ਰੋਜ਼ਾਨਾ ਦੇ ਉਪਕਰਣਾਂ ਵਿੱਚ ਵਰਤੀਆਂ ਜਾਂਦੀਆਂ ਹਨ।
Australia Explained - E-Waste Recycling
Lithium-ion batteries are also found in power banks and toys and come in different shapes and sizes. If a battery has “Li” or “Lithium” printed on it, you can safely assume it is a lithium-ion battery. Source: Moment RF / Kypros/Getty Images
ਪ੍ਰੋਫੈਸਰ ਮਾ ਦਾ ਕਹਿਣਾ ਹੈ ਕਿ ਲਿਥੀਅਮ ਆਇਨ ਬੈਟਰੀਆਂ ਦਾ ਸਭ ਤੋਂ ਵੱਧ ਖਤਰਾ ਅੱਗ ਲੱਗਣ ਦਾ ਹੈ ਕਿਉਂਕਿ ਲਿਥੀਅਮ ਆਪਣੇ ਆਪ ਵਿੱਚ ਇੱਕ ਬਹੁਤ ਜ਼ਿਆਦਾ ਵਿਸਫੋਟਕ ਧਾਤ ਹੈ।

ਲਿਥੀਅਮ-ਆਇਨ ਬੈਟਰੀ ਦੀ ਸਟੋਰੇਜ ਤੋਂ ਲੈ ਕੇ ਨਿਪਟਾਰੇ ਤੱਕ ਸੁਰੱਖਿਆ ਉਪਾਅ ਦਾ ਧਿਆਨ ਰੱਖਣਾ ਜ਼ਰੂਰੀ ਹੈ।

ਉਹ ਅੱਗੇ ਕਹਿੰਦੇ ਹਨ "ਬਹੁਤ ਸਾਰੇ ਇਲੈਕਟ੍ਰਾਨਿਕ ਸਟੋਰ ਅਤੇ ਸਥਾਨਕ ਕੂੜਾ ਪ੍ਰਬੰਧਨ ਸੇਵਾਵਾਂ ਬੈਟਰੀਆਂ ਦੀ ਰੀਸਾਈਕਲਿੰਗ ਸੇਵਾਵਾਂ ਪ੍ਰਦਾਨ ਕਰਦੀਆਂ ਹਨ।"

ਭਾਗ ਲੈਣ ਵਾਲੇ ਸਟੋਰਾਂ ਵਿੱਚ , , ,  ਅਤੇ  . ਸ਼ਾਮਲ ਹਨ।

Australia Explained - E-Waste Recycling
Did you know that e-scooters and bikes run with lithium-ion batteries? These, or in fact any battery, should never go in your household waste or recycling bins.  Credit: Solskin/Getty Images
ਪਲੈਨੇਟ ਆਰਕ ਦੀ ਰੇਬੇਕਾ ਗਿਲਿੰਗ ਦੱਸਦੀ ਹੈ ਕਿ ਕਿਵੇਂ ਦੇ ਤਹਿਤ ਆਪਣੇ ਪੁਰਾਣੇ ਟੀਵੀ ਅਤੇ ਕੰਪਿਊਟਰ ਨੂੰ ਮੁਫ਼ਤ ਵਿੱਚ ਰੀਸਾਈਕਲ ਲਈ ਦਿੱਤਾ ਜਾ ਸਕਦਾ ਹੈ।

ਸ਼੍ਰੀਮਤੀ ਗਿਲਿੰਗ ਦੱਸਦੇ ਹਨ ਕਿ ਕੰਪਿਊਟਰ ਡਿਵਾਈਸਾਂ ਲਈ ਯੋਜਨਾ ਦੇ ਤਹਿਤ ਪ੍ਰੋਸੈਸਿੰਗ ਦੇ ਅਗਲੇ ਪੜਾਅ ਤੱੱਕ ਪਹੁੰਚਣ ਤੋਂ ਪਹਿਲਾਂ ਡਿਵਾਈਸਾਂ ਤੋਂ ਸਾਰਾ ਡਾਟਾ ਹਟਾਉਣ ਦਾ ਭਰੋਸਾ ਦਿੱਤਾ ਜਾਂਦਾ ਹੈ।
Australia Explained - E-Waste Recycling
The Australian government runs a recycling program free to consumers for televisions and computers, including printers, computer parts and peripherals Source: Moment RF / Schon/Getty Images
ਇਹੀ ਗੱਲ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਉਤਪਾਦ-ਪ੍ਰਬੰਧਕੀ ਪ੍ਰੋਗਰਾਮ ਦੇ ਤਹਿਤ ਰੀਸਾਈਕਲ ਕੀਤੇ ਮੋਬਾਈਲ ਫੋਨਾਂ ਲਈ ਲਾਗੂ ਹੁੰਦੀ ਹੈ।

ਲੁਈਸ ਹਾਈਲੈਂਡ ਆਸਟ੍ਰੇਲੀਅਨ ਮੋਬਾਈਲ ਟੈਲੀਕਮਿਊਨੀਕੇਸ਼ਨ ਐਸੋਸੀਏਸ਼ਨ ਦੀ ਸੀਈਓ ਹੈ, ਜੋ ਉਦਯੋਗ-ਅਗਵਾਈ ਵਾਲੇ ਰੀਸਾਈਕਲਿੰਗ ਪ੍ਰੋਗਰਾਮ ਨੂੰ ਚਲਾਉਣ ਵਾਲੀ ਚੋਟੀ ਦੀ ਸੰਸਥਾ ਹੈ।

ਉਹਨਾਂ ਵੱਲੋਂ ਮੋਬਾਈਲ ਫੋਨ ਨੂੰ ਅੱਪਗ੍ਰੇਡ ਕਰਨ ਅਤੇ ਪੁਰਾਣੇ ਫੋਨ ਨੂੰ ਰੀਸਾਈਕਲ ਕਰਨ ਲਈ ਸਭ ਤੋਂ ਵਧੀਆ ਅਭਿਆਸ ਬਾਰੇ ਦੱਸਿਆ ਗਿਆ।

ਪ੍ਰੋਗਰਾਮ ਦੇ ਤਹਿਤ ਰੀਸਾਈਕਲਿੰਗ ਲਈ ਫੋਨ ਐਕਸੈਸਰੀਜ਼ ਅਤੇ ਸਬੰਧਿਤ ਡਿਵਾਈਸਾਂ ਵੀ ਸਵੀਕਾਰ ਕੀਤੀਆਂ ਜਾਂਦੀਆਂ ਹਨ ਜੋ ਬਿਨਾਂ ਕਿਸੇ ਕੀਮਤ ਦੇ ਡਰਾਪ ਆਫ ਅਤੇ ਡਾਕ ਵਿਕਲਪਾਂ ਰਾਹੀਂ ਉਪਲਬਧ ਹਨ।

ਸ਼੍ਰੀਮਤੀ ਹਈਲੈਂਡ ਦੱਸਦੇ ਹਨ ਕਿ ਮੋਬਾਈਲ ਫੋਨ ਦੀਆਂ ਬੈਟਰੀਆਂ ਜੇਕਰ ਡਿਵਾਈਸ ਦੇ ਵਿੱਚ ਹੀ ਰਹਿੰਦੀਆਂ ਹਨ ਤਾਂ ਉਹਨਾਂ ਨੂੰ ਵੀ ਮੋਬਾਈਲ ਮਸਟਰ ਰਾਹੀਂ ਰੀਸਾਈਕਲ ਕੀਤਾ ਜਾ ਸਕਦਾ ਹੈ।

ਨਹੀਂ ਤਾਂ, ਜੋ ਖੁੱਲੀਆਂ ਬੈਟਰੀਆਂ ਹੁੰਦੀਆਂ ਹਨ ਉਹਨਾਂ ਨੂੰ ਬੈਟਰੀ-ਵਿਸ਼ੇਸ਼ ਬੀ-ਸਾਈਕਲ ਪ੍ਰੋਗਰਾਮ ਦੁਆਰਾ ਰੀਸਾਈਕਲਿੰਗ ਲਈ ਭੇਜੀਆਂ ਜਾਂਦੀਆਂ ਹਨ।

ਕਿਸੇ ਵੀ ਇਲੈਕਟ੍ਰਾਨਿਕ ਯੰਤਰ ਜਾਂ ਕਿਸੇ ਹੋਰ ਕਿਸਮ ਦੀ ਘਰੇਲੂ ਵਸਤੂ ਲਈ ਜੋ ਹੁਣ ਵਰਤੋਂ ਵਿੱਚ ਨਹੀਂ ਹੈ, ਤੁਸੀਂ 'ਤੇ ਜਾ ਕੇ ਪਲੈਨੇਟ ਆਰਕ ਦੀ ਵੈੱਬਸਾਈਟ 'ਤੇ ਢੁਕਵੇਂ ਰੀਸਾਈਕਲਿੰਗ ਵਿਕਲਪ ਅਤੇ ਆਪਣੇ ਨਜ਼ਦੀਕੀ ਡਰਾਪ-ਆਫ ਟਿਕਾਣੇ ਨੂੰ ਲੱਭ ਸਕਦੇ ਹੋ।
Australia Explained - E-Waste Recycling
Recycled e-waste can get a new life, for example in road base and construction materials or new batteries, while valuable metals are recovered from dismantled devices. Credit: Mindful Media/Getty Images

ਇਲੈਕਟ੍ਰਾਨਿਕ ਡਿਵਾਈਸ ਜਾਂ ਬੈਟਰੀ ਨੂੰ ਅੱਗ ਲੱਗਣ 'ਤੇ ਕੀ ਕਰਨਾ ਹੈ?

ਜੇਕਰ ਡਿਵਾਈਸ ਜਾਂ ਬੈਟਰੀ ਧੂੰਆਂ ਜਾਂ ਅੱਗ ਦੀਆਂ ਲਪਟਾਂ ਛੱਡਣ ਲੱਗ ਪੈਂਦੀ ਹੈ:
  • ਅੱਗ ਦੇ ਫੈਲਣ ਨੂੰ ਹੌਲੀ ਕਰਨ ਲਈ ਖੇਤਰ ਨੂੰ ਖਾਲੀ ਕਰੋ ਅਤੇ ਦਰਵਾਜ਼ੇ ਬੰਦ ਕਰੋ ਜੇਕਰ ਅਜਿਹਾ ਕਰਨਾ ਸੁਰੱਖਿਅਤ ਹੈ ਤਾਂ ਇਹ ਯਕੀਨੀ ਬਣਾਓ ਕਿ ਕੋਈ ਵੀ ਕਿਸੇ ਕਾਰਨ ਕਰਕੇ ਇਮਾਰਤ ਦੇ ਅੰਦਰ ਵਾਪਸ ਨਾ ਜਾਵੇ। ਵੈਂਟਡ ਬੈਟਰੀ ਗੈਸਾਂ, ਭਾਫ਼ ਅਤੇ ਧੂੰਆਂ ਬਹੁਤ ਜ਼ਿਆਦਾ ਜ਼ਹਿਰੀਲੇ ਅਤੇ ਜਲਣਸ਼ੀਲ ਹਨ ਅਤੇ ਇਹਨਾਂ ਨੂੰ ਸਾਹ ਨਾਲ ਅੰਦਰ ਨਾ ਖਿੱਚਿਆ ਜਾਵੇ।
  • ਟ੍ਰਿਪਲ ਜ਼ੀਰੋ (000) 'ਤੇ ਕਾਲ ਕਰੋ ਅਤੇ ਫਾਇਰਫਾਈਟਰਾਂ ਦੇ ਪਹੁੰਚਣ ਲਈ ਸੁਰੱਖਿਅਤ ਸਥਾਨ 'ਤੇ ਉਡੀਕ ਕਰੋ।
  • ਜੇਕਰ ਕੋਈ ਵੀ ਫੈਲੇ ਹੋਏ ਇਲੈਕਟ੍ਰੋਲਾਈਟ, ਉੱਡਦੇ ਮਲਬੇ, ਧੂੰਏਂ ਜਾਂ ਵਾਸ਼ਪਾਂ, ਜਾਂ ਅੱਗ ਦੀਆਂ ਲਾਟਾਂ ਦੇ ਸੰਪਰਕ ਵਿੱਚ ਆਇਆ ਹੈ, ਤਾਂ ਤੁਰੰਤ ਡਾਕਟਰੀ ਸਹਾਇਤਾ ਲਓ।
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।


Share