ਜਾਣੋ ਕਿ ਸੜਕ ‘ਤੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਲੀ ਡਰਾਇਵਰੀ ਜਾਂ ਵਿਵਹਾਰ ਨਾਲ ਕਿਵੇਂ ਨਜਿੱਠਣਾ ਹੈ

Australia Explained - Road Rage

Credit: Jacobs Stock Photography Ltd/Getty Images

Get the SBS Audio app

Other ways to listen

ਵਾਰ-ਵਾਰ ਡਰਾਈਵਿੰਗ ਕਰਦੇ ਸਮੇਂ ਮਾੜਾ ਵਿਵਹਾਰ ਕਰਨ ਨਾਲ ਡਰਾਈਵਿੰਗ ਦਾ ਜੋਖਮ ਵੱਧ ਜਾਂਦਾ ਹੈ। ਜਿਹੜੇ ਲੋਕ ਰੋਡ ਰੇਜ ਮਾਮਲਿਆਂ ਵਿੱਚ ਸ਼ਾਮਲ ਹੁੰਦੇ ਹਨ ਉਹਨਾਂ 'ਤੇ ਟ੍ਰੈਫਿਕ ਅਪਰਾਧ ਦਾਇਰ ਕੀਤਾ ਜਾ ਸਕਦਾ ਹੈ ਅਤੇ ਨਾਲ ਹੀ ਇਸ ਨਾਲ ਉਹਨਾਂ ਦੇ ਕਾਰ ਬੀਮੇ 'ਤੇ ਵੀ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਜੋ ਸਭ ਤੋਂ ਮਹੱਤਵਪੂਰਣ ਗੱਲ ਹੈ ਉਹ ਇਹ ਹੈ ਕਿ ਰੋਡ ਰੇਜ ਕਾਰਨ ਦੋਸ਼ੀ ਅਤੇ ਸੜਕ 'ਤੇ ਮੌਜੂਦ ਹੋਰ ਲੋਕਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਹੋ ਸਕਦਾ ਹੈ।


ਕਈ ਵਾਰ ਸੜਕ ‘ਤੇ ਯਾਤਰਾ ਕਰਦੇ ਸਮੇਂ ਮਾਮੂਲੀ ਗੁੱਸਾ ਕਿਸੇ ਵੱਡੇ ਹਮਲੇ ਵਿੱਚ ਤਬਦੀਲ ਹੋ ਸਕਦਾ ਹੈ। ਕੀ ਤੁਸੀਂ ਅਜਿਹੇ ਗੁੱਸੇ ਵਾਲੇ ਡਰਾਈਵਰ ਦਾ ਕਦੀ ਸਾਹਮਣਾ ਕੀਤਾ ਹੈ? ਕੀ ਤੁਸੀਂ ਜਾਣਦੇ ਹੋ ਕਿ ਅਜਿਹੀ ਸਥਿਤੀ ਵਿੱਚ ਕੀ ਕਰਨਾ ਚਾਹੀਦਾ ਹੈ? ਜਾਂ ਅਜਿਹੀ ਕੋਈ ਦੁਰਘਟਨਾ ਹੋਣ ‘ਤੇ ਤੁਹਾਡੀ ਕਾਰ ਦਾ ਬੀਮਾ ਕਿਵੇਂ ਕੰਮ ਕਰਦਾ ਹੈ?
Australia Explained - Road Rage
Impatient woman gesturing while driving car during rush hour in the city Credit: freemixer/Getty Images
ਯੂਨੀਵਰਸਿਟੀ ਆਫ ਕੁਈਨਜ਼ਲੈਂਡ ਸਕੂਲ ਆਫ ਸਾਈਕੋਲੋਜੀ ਦੇ ਐਸੋਸੀਏਟ ਪ੍ਰੋਫੈਸਰ ਜੇਮਸ ਕਿਰਬੀ ਦੱਸਦੇ ਹਨ ਕਿ ਗੁੱਸਾ, ਥਕਾਵਟ, ਧਿਆਨ ਭਟਕਣਾ ਜਾਂ ਤਣਾਅ ਮਹਿਸੂਸ ਕਰਨਾ ਆਮ ਗੱਲਾਂ ਹਨ ਪਰ ਜਦੋਂ ਤੁਸੀਂ ਡਰਾਈਵਿੰਗ ਕਰ ਰਹੇ ਹੋਵੋ ਤਾਂ ਇਹ ਤੁਹਾਨੂੰ ਕਾਫੀ ਨੁਕਸਾਨ ਪਹੁੰਚਾ ਸਕਦੀਆਂ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਸੜਕ ‘ਤੇ ਗੁੱਸੇ ਵਾਲੀ ਘਟਨਾ ਦੀ ਇੱਕ ਸਭ ਤੋਂ ਆਮ ਉਦਾਹਣ ਹੈ ਜਦੋਂ ਡਰਾਈਵਰ ਲੜਾਈ ਕਰਨ ਲਈ ਆਪਣੀ ਗੱਡੀ ਵਿੱਚੋਂ ਬਾਹਰ ਆ ਜਾਂਦੇ ਹਨ।

ਪ੍ਰੋਫੈਸਰ ਕਿਰਬੀ ਦੱਸਦੇ ਹਨ ਕਿ ਅਜਿਹੀ ਸਥਿਤੀ ਵਿੱਚ ਸਭ ਤੋਂ ਜ਼ਿਆਦਾ ਘਟਨਾਵਾਂ ਵਾਪਰਨ ਦਾ ਖ਼ਦਸ਼ਾ ਹੁੰਦਾ ਹੈ।

ਉਹਨਾਂ ਮੁਤਾਬਕ ਜਦੋਂ ਡਰਾਈਵਰ ਨੂੰ ਇਹ ਵਹਿਮ ਹੁੰਦਾ ਹੈ ਕਿ ਉਹ ਗੁੱਸੇ ਜਾਂ ਨਿਰਾਸ਼ਾ ਵਿੱਚ ਵੀ ਸਹੀ ਡਰਾਇਵਰੀ ਕਰ ਸਕਦਾ ਹੈ ਤਾਂ ਅਜਿਹਾ ਵਿਵਹਾਰ ਜ਼ਿਆਦਾ ਘਟਨਾਵਾਂ ਨੂੰ ਜਨਮ ਦਿੰਦਾ ਹੈ।
Australia Explained - Road Rage
Angry Middle Eastern man Attacking Another Driver Sitting In Car Credit: DjelicS/Getty Images
ਆਮ ਤੌਰ ‘ਤੇ ਸੜਕ ਉੱਤੇ ਬਦਸਲੂਕੀ ਵਾਲੀਆਂ ਘਟਨਾਵਾਂ ਵਿੱਚ ਦੂਜਿਆਂ ਨੂੰ ਪਰੇਸ਼ਾਨ ਕਰਨ ਜਾਂ ਰੁਕਾਵਟ ਪਾਉਣ ਲਈ ਅਚਾਨਕ ਬ੍ਰੇਕ ਲਗਾਉਣਾ ਜਾਂ ਵਾਰ-ਵਾਰ ਗੱਡੀ ਹੌਲੀ ਕਰਨਾ, ਕਿਸੇ ਵਾਹਨ ਦਾ ਪਿੱਛਾ ਕਰਨਾ, ਜ਼ਿਆਦਾ ਰਫਤਾਰ ‘ਚ ਵਾਹਨ ਭਜਾਉਣਾ, ਹੋਰ ਡਰਾਈਵਰਾਂ ਨੂੰ ਰਸਤਾ ਖਾਲੀ ਕਰਨ ਲਈ ਲਾਈਟਾਂ ਚਾਲੂ ਜਾਂ ਬੰਦ ਕਰਨੀਆਂ ਅਤੇ ਜਾਂ ਟੇਲਗੇਟਿੰਗ ਕਰਨਾ ਸ਼ਾਮਲ ਹੈ।
Angry Woman Gestures in Car
Road rage in itself is an offence, however actions associated with aggressive driving compromising road safety are penalised. Credit: John W. Banagan/Getty Images
ਰੋਡ ਰੇਜ ਕੋਈ ਅਪਰਾਧ ਨਹੀਂ ਹੈ, ਹਾਲਾਂਕਿ, ਸੜਕ ਸੁਰੱਖਿਆ ਨਾਲ ਸਮਝੌਤਾ ਕਰਨ ਵਾਲੇ ਹਮਲਾਵਰ ਡਰਾਈਵਿੰਗ ਨਾਲ ਜੁੜੀਆਂ ਕਾਰਵਾਈਆਂ ਨੂੰ ਸਜ਼ਾ ਦਿੱਤੀ ਜਾਂਦੀ ਹੈ।

ਉਦਾਹਰਨ ਲਈ, ਵਿਕਟੋਰੀਆ ਵਿੱਚ, ਟੇਲਗੇਟਿੰਗ ਅਪਰਾਧੀਆਂ ਨੂੰ $248 ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਅਤੇ ਅਪਰਾਧੀ ਇੱਕ ਡੀਮੈਰਿਟ ਪੁਆਇੰਟ ਗੁਆ ਸਕਦਾ ਹੈ।
Australia Explained - Road Rage
You can try several strategies as a passenger to calm down the driver amidst a road age incident, but their effectiveness will depend on the nature and quality of your relationship. Credit: PixelsEffect/Getty Images
ਫਾਈਂਡਰ ਦੇ ਬੀਮਾ ਮਾਹਰ ਟਿਮ ਬੇਨੇਟ ਦੱਸਦੇ ਹਨ ਕਿ ਰੋਡ ਰੇਜ ਦੀ ਘਟਨਾ ਤੋਂ ਬਾਅਦ ਜਦੋਂ ਕਲੇਮ ਕਰਨ ਦੀ ਵਾਰੀ ਆਉਂਦੀ ਹੈ ਤਾਂ ਦੋਸ਼ੀ ਦੇ ਬੀਮੇ ਦੇ ਪ੍ਰੀਮੀਅਮ ਵਿੱਚ ਵਾਧਾ ਦੇਖਿਆ ਜਾ ਸਕਦਾ ਹੈ। ਉਧਰ ਅਜਿਹੇ ਵਿਵਹਾਰ ਦੇ ਸ਼ਿਕਾਰ ਵਿਅਕਤੀ ਲਈ ਵੀ ਬੀਮੇ ਦਾ ਪ੍ਰੀਮੀਅਮ ਵੱਧ ਜਾਂਦਾ ਹੈ।

ਕਈ ਵਾਰ ਗੁੱਸੇ ਵਿੱਚ ਗੱਡੀ ਚਲਾਉਣ ਵਾਲੇ ਡਰਾਈਵਰ ਨਾਲ ਯਾਤਰਾ ਕਰਨਾ ਵੀ ਤਣਾਅਪੂਰਣ ਅਤੇ ਜਾਨਲੇਵਾ ਹੋ ਸਕਦਾ ਹੈ।

ਅਜਿਹੇ ਵਿੱਚ ਕੀ ਕਰਨਾ ਚਾਹੀਦਾ ਹੈ, ਇਹ ਇਸ ਗੱਲ ‘ਤੇ ਵੀ ਨਿਰਭਰ ਕਰਦਾ ਹੈ ਕਿ ਤੁਹਾਡਾ ਉਸ ਡਰਾਈਵਰ ਨਾਲ ਰਿਸ਼ਤਾ ਕਿਹੋ ਜਿਹਾ ਹੈ।

ਪ੍ਰੋ. ਕਿਰਬੀ ਦੇ ਸੁਝਾਅ ਮੁਤਾਬਕ ਕੁੱਝ ਅਜਿਹੀਆਂ ਰਣਨੀਤੀਆਂ ਹਨ ਜਿਸ ਨਾਲ ਡਰਾਈਵਰ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ।
Australia Explained - Road Rage
If a person consistently engages in road rage behaviour, psychological therapy can help them deal with the management and expression of their anger, Prof Kirby says. Source: Moment RF / Fiordaliso/Getty Images
If you feel unsafe amidst a road incident, contact the police.

Bad driving behaviour can also be reported by calling Crimestoppers on 1800 333 000.

Share