ਆਸਟ੍ਰੇਲੀਆ ਵਿੱਚ ਘਰਾਂ ਨੂੰ ਗਰਮ ਰੱਖਣ ਦੇ ਵਧੀਆ ਅਤੇ ਕਿਫ਼ਾਇਤੀ ਤਰੀਕੇ

Getty Images/lucentius

Woman with heater Source: Getty Images/lucentius

Get the SBS Audio app

Other ways to listen

ਘਰ ਲਈ ਸਹੀ ਹੀਟਿੰਗ ਸਿਸਟਮ ਦੀ ਚੋਣ ਕਰਨਾ ਹੋਰ ਵੀ ਆਸਾਨ ਹੋ ਜਾਂਦਾ ਹੈ ਜਦੋਂ ਸਾਨੂੰ ਇਹ ਪਤਾ ਹੁੰਦਾ ਹੈ ਕਿ ਸਾਡੇ ਕੋਲ ਕਿਹੜੇ ਵਿਕਲਪ ਉਪਲਬਧ ਹਨ। ਇਸਤੋਂ ਇਲਾਵਾ ਜੇਕਰ ਤੁਸੀਂ ਪਹਿਲਾਂ ਤੋਂ ਲੱਗੇ ਹੋਏ ਹੀਟ ਸਿਸਟਮ ਨੂੰ ਨਹੀਂ ਬਦਲ ਸਕਦੇ ਤਾਂ ਵੀ ਊਰਜਾ ਅਤੇ ਲਾਗਤ ਦੀ ਬਚਤ ਲਈ ਸਿਸਟਮ ਨੂੰ ਅਪਡੇਟ ਕਰਵਾਉਣ ਦੇ ਕਈ ਤਰੀਕੇ ਹਨ। ਜਾਨਣ ਲਈ ਇਹ ਆਡੀਓ ਰਿਪੋਰਟ ਸੁਣੋ...


ਆਸਟ੍ਰੇਲੀਆ ਰਹਿੰਦੇ ਸਾਰੇ ਲੋਕ ਜਾਣਦੇ ਹਨ ਕਿ ਸਾਰਾ ਸਾਲ ਨਿੱਘ ਅਤੇ ਧੁੱਪ ਨਹੀਂ ਰਹਿੰਦੀ।

ਪਰ ਜਦੋਂ ਗੱਲ ਆਉਂਦੀ ਹੈ ਹੀਟਿੰਗ ਸਿਸਟਮ ਦੀ ਤਾਂ ਆਸਟ੍ਰੇਲੀਅਨ ਘਰ ਆਮ ਤੌਰ ਉੱਤੇ ਆਪਣੇ ਉੱਤਰੀ ਹੈਮੀਸਫੇਅਰ ਦੇ ਹਮਰੁਤਬਾ ਦੇਸ਼ਾਂ ਦੇ ਮੁਕਾਬਲੇ ਪਿੱਛੇ ਰਹਿ ਜਾਂਦੇ ਹਨ।

ਜਰਮਨੀ ਵਿੱਚ ਜਨਮੇ ਡਾ. ਸਵੈਨ ਟੇਸਕੇ, ਯੂਨੀਵਰਸਿਟੀ ਆਫ ਟੈਕਨਾਲੋਜੀ ਸਿਡਨੀ ਵਿਖੇ ਇੰਸਟੀਚਿਊਟ ਫਾਰ ਸਸਟੇਨੇਬਲ ਫਿਊਚਰਜ਼ ਵਿੱਚ ਐਸੋਸੀਏਟ ਪ੍ਰੋਫੈਸਰ ਅਤੇ ਖੋਜ ਨਿਰਦੇਸ਼ਕ ਹਨ, ਉਨ੍ਹਾਂ ਨੂੰ ਜਰਮਨੀ ਦੇ ਮੁਕਾਬਲੇ ਆਸਟ੍ਰੇਲੀਆ ਵਿੱਚ ਵਧੇਰੇ ਠੰਡ ਦਾ ਸਾਹਮਣਾ ਕਰਨਾ ਪੈਂਦਾ ਹੈ।

ਕੰਜ਼ਿਊਮਰ ਐਡਵੋਕੇਸੀ ਗਰੁੱਪ ਚੁਆਇਸ ਦੇ ਇੱਕ ਘਰੇਲੂ ਹੀਟਿੰਗ ਮਾਹਰ, ਕ੍ਰਿਸ ਬਾਰਨਸ, ਦੇ ਅਨੁਸਾਰ ਇਸ ਗੱਲ ਤੋਂ ਇਹ ਵੀ ਪਤਾ ਲੱਗਦਾ ਹੈ ਕਿ 'ਸੈਂਟਰਲ ਹੀਟਿੰਗ' ਆਸਟ੍ਰੇਲੀਆ ਵਿੱਚ ਆਮ ਨਹੀਂ ਹੈ।
Getty Images/sturti
Underfloor heating Source: Getty Images/sturti
ਉਨ੍ਹਾਂ ਮੁਤਾਬਕ ਜੋ ਲੋਕ ਆਪਣੇ ਪੂਰੇ ਘਰ ਨੂੰ ਗਰਮ ਰੱਖਣ ਨੂੰ ਤਰਜੀਹ ਦਿੰਦੇ ਹਨ ਉਹ ਇਸਦੀ ਵਰਤੋਂ ਕਰਦੇ ਹਨ।

ਜੇਕਰ ਇਸਦੇ ਨੁਕਸਾਨ ਦੇਖੇ ਜਾਣ ਤਾਂ ਕੇਂਦਰਿਤ ਹੀਟਿੰਗ ਸਿਸਟਮ, ਸਪਲਿੱਟ ਪ੍ਰਣਾਲੀਆਂ ਦੇ ਮੁਕਾਬਲੇ ਘੱਟ ਲਾਗਤ ਪ੍ਰਭਾਵੀ ਹੋ ਸਕਦੇ ਹਨ।

ਡਾ: ਟੇਸਕੇ ਦਾ ਕਹਿਣਾ ਹੈ ਕਿ ਨਿਕਾਸੀ-ਮੁਕਤ ਹੀਟਿੰਗ ਲਈ ਉਤਸੁਕ ਘਰੇਲੂ ਮਾਲਕਾਂ ਲਈ ਕੁੱਝ ਵਿਕਲਪ ਹਨ।

ਪਰ ਇਹ ਵਿਕਲਪ ਜ਼ਿਆਦਾਤਰ ਕਿਰਾਏਦਾਰਾਂ ਲਈ ਆਸਾਨੀ ਨਾਲ ਪਹੁੰਚਯੋਗ ਨਹੀਂ ਹੁੰਦੇ ਕਿਉਂਕਿ ਉਹਨਾਂ ਨੂੰ ਇੰਸਟਾਲੇਸ਼ਨ ਦੀ ਲੋੜ ਹੁੰਦੀ ਹੈ।

ਸਭ ਤੋਂ ਵੱਧ ਊਰਜਾ-ਕੁਸ਼ਲ ਵਿਕਲਪਾਂ ਵਿੱਚੋਂ ਇੱਕ ਹੈ ਹੀਟ ਪੰਪ, ਖਾਸ ਕਰਕੇ ਜਦੋਂ ਇਹ ਸੂਰਜੀ ਪੈਨਲਾਂ ਤੋਂ ਪ੍ਰਾਪਤ ਕੀਤੀ ਬਿਜਲੀ 'ਤੇ ਕੰਮ ਕਰਦਾ ਹੈ।
Getty Images/Pramote Polyamate
Solar panels Source: Getty Images/Pramote Polyamate
ਡਾਕਟਰ ਟੇਸਕੇ ਦਾ ਕਹਿਣਾ ਹੈ ਕਿ ਘਰ ਨੂੰ ਗਰਮ ਕਰਨ ਲਈ ਵਾਤਾਵਰਣ ਉੱਤੇ ਨਿਰਭਰ ਹੋਣਾ ਲੰਬੇ ਸਮੇਂ ਤੱਕ ਤੁਹਾਡੀ ਜੇਬ ਲਈ ਵੀ ਚੰਗਾ ਰਹਿੰਦਾ ਹੈ।

ਰਾਜ ਅਤੇ ਪ੍ਰਦੇਸ਼ ਸਰਕਾਰਾਂ, ਘਰਾਂ ਨੂੰ ਉਹਨਾਂ ਦੀ ਊਰਜਾ ਕੁਸ਼ਲਤਾ ਵਿੱਚ ਸੁਧਾਰ ਕਰਨ ਲਈ ਸਹਾਇਤਾ ਦੀ ਪੇਸ਼ਕਸ਼ ਕਰਦੀਆਂ ਹਨ। ਹੋਮ ਹੀਟਿੰਗ ਨੂੰ ਨਿਸ਼ਾਨਾ ਬਣਾਉਣ ਵਾਲੇ ਪ੍ਰੋਗਰਾਮਾਂ ਵਿੱਚ ਅੱਪਗ੍ਰੇਡ ਕਰਨ ਅਤੇ ਸਾਜ਼ੋ-ਸਾਮਾਨ ਦੀ ਖਰੀਦ ਲਈ ਛੋਟ ਅਤੇ ਵਿੱਤੀ ਪ੍ਰੋਤਸਾਹਨ ਦੇ ਨਾਲ-ਨਾਲ ਘਰੇਲੂ ਮਾਲਕਾਂ ਨੂੰ ਮੁਫ਼ਤ ਮਾਹਰ ਸਲਾਹ ਦੇਣਾ ਸ਼ਾਮਲ ਹੈ।

ਡਾਕਟਰ ਟੇਸਕੇ ਦਾ ਕਹਿਣਾ ਹੈ ਕਿ ਊਰਜਾ ਕੁਸ਼ਲਤਾ ਨੂੰ ਵਧਾਉਣ ਲਈ ਗ੍ਰੀਨ ਹੋਮ ਹੀਟਿੰਗ ਦਾ ਰੁਖ ਕਰਨਾ ਘਰਾਂ ਦੇ ਮਾਲਕਾਂ ਦੇ ਮੁਕਾਬਲੇ ਕਿਰਾਏਦਾਰਾਂ ਲਈ ਵਧੇਰੇ ਮੁਸ਼ਕਿਲ ਹੈ।

ਜੋ ਲੋਕ ਬਿਜਲਈ ਪ੍ਰਣਾਲੀਆਂ ਤੋਂ ਗ੍ਰੀਨ ਪਾਵਰ ਵਾਲੀ ਯੂਟੀਲਿਟੀ ਕੰਪਨੀ ਵਿੱਚ ਤਬਦੀਲ ਕਰਵਾਉਂਦੇ ਹਨ ਉਹ ਖਪਤ ਵਿੱਚ ਵੱਡਾ ਫਰਕ ਦੇਖਦੇ ਹਨ।

ਤੁਸੀਂ ਜਿਹੜਾ ਵੀ ਹੀਟਿੰਗ ਵਿਕਲਪ ਚੁਣਦੇ ਹੋ, ਸੁਰੱਖਿਆ ਸਭ ਤੋਂ ਮਹੱਤਵਪੂਰਨ ਹੋਣੀ ਚਾਹੀਦੀ ਹੈ।
Getty Images/Aja Koska
Woman checking aircon Source: Getty Images/Aja Koska
ਫਾਇਰ ਐਂਡ ਰੈਸਕਿਊ ਨਿਊ ਸਾਊਥ ਵੇਲਜ਼ ਦੇ ਅਨੁਸਾਰ, ਹੀਟਰਾਂ ਅਤੇ ਇਲੈਕਟ੍ਰਿਕ ਕੰਬਲਾਂ ਨਾਲ ਬੈੱਡਰੂਮਾਂ ਅਤੇ ਲਾਉਂਜ ਰੂਮਾਂ ਵਿੱਚ ਵਧੇਰੇ ਗਰਮੀ ਕਾਰਨ ਠੰਡੇ ਮਹੀਨਿਆਂ ਵਿੱਚ ਘਰਾਂ ਵਿੱਚ ਅੱਗ ਲੱਗਣ ਦੀ ਗਿਣਤੀ ਵਿੱਚ 10% ਵਾਧਾ ਹੁੰਦਾ ਹੈ।

ਅਧਿਕਾਰੀ ਚੇਤਾਵਨੀ ਦਿੰਦੇ ਹਨ ਕਿ ਕਦੇ ਵੀ ਤੁਹਾਡੇ ਘਰ ਦੇ ਅੰਦਰ ਕੋਈ ਵੀ ਬਾਹਰੀ ਹੀਟਿੰਗ ਜਾਂ ਖਾਣਾ ਪਕਾਉਣ ਵਾਲੇ ਸਾਜ਼-ਸਾਮਾਨ ਦੀ ਵਰਤੋਂ ਨਾ ਕਰੋ, ਜਿਸ ਵਿੱਚ ਉਹ ਵੀ ਸ਼ਾਮਲ ਹਨ ਜੋ ਬਾਲਣ ਸਰੋਤ ਵਜੋਂ ਹੀਟ ਬੀਡਸ, ਚਾਰਕੋਲ, ਜਾਂ ਐਲ.ਪੀ.ਜੀ. ਦੀ ਵਰਤੋਂ ਕਰਦੇ ਹਨ।

ਇਸ ਬਾਰੇ ਵਿਸਥਾਰਿਤ ਜਾਣਕਾਰੀ ਹੇਠਾਂ ਦਿੱਤੇ ਆਡੀਓ ਲਿੰਕ ਉੱਤੇ ਕਲਿੱਕ ਕਰ ਕੇ ਲਈ ਜਾ ਸਕਦੀ ਹੈ:
LISTEN TO
punjabi_28072022_settlement_guide_heat_system.mp3 image

ਆਸਟ੍ਰੇਲੀਆ ਵਿੱਚ ਘਰਾਂ ਨੂੰ ਗਰਮ ਰੱਖਣ ਦੇ ਵਧੀਆ ਅਤੇ ਕਿਫ਼ਾਇਤੀ ਤਰੀਕੇ

SBS Punjabi

01/08/202209:15
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share