ਲਾਈਫਸੇਵਰਜ਼ ਵੱਲੋਂ ਲੋਕਾਂ ਨੂੰ ਸਮੁੰਦਰਾਂ ਅਤੇ ਨਦੀਆਂ 'ਚ ਸੁਰੱਖਿਆ ਸੰਦੇਸ਼ਾਂ ਵੱਲ ਧਿਆਨ ਦੇਣ ਦੀ ਅਪੀਲ

philip island drowning

Representational image of people at a beach in Australia. Source: AAP / BRENT LEWIN/AAPIMAGE

ਮੈਲਬੌਰਨ 'ਚ 4 ਭਾਰਤੀਆਂ ਦੀ ਫਿਲਿਪ ਆਈਲੈਂਡ ਵਿਖੇ ਸਮੁੰਦਰ 'ਚ ਡੁੱਬਣ ਕਾਰਨ ਹੋਈ ਮੌਤ ਦੀ ਦਰਦਨਾਕ ਖਬਰ ਤੋਂ ਬਾਅਦ 'ਵਾਟਰ ਸੇਫਟੀ' ਮੁੜ ਸੁਰਖੀਆਂ ਵਿੱਚ ਹੈ। ਇਸ ਘਟਨਾ ਨੂੰ ਪਿਛਲੇ 20 ਸਾਲਾਂ ਦੀ ਸਭ ਤੋਂ ਭਿਆਨਕ ਪਾਣੀ ਦੀ ਤ੍ਰਾਸਦੀ ਦੱਸਿਆ ਜਾ ਰਿਹਾ ਹੈ ਅਤੇ ਪ੍ਰਵਾਸੀਆਂ ਵਿੱਚ ਪਾਣੀ ਦੀ ਸੁਰੱਖਿਆ ਬਾਰੇ ਜਾਗਰੂਕਤਾ ਬਾਰੇ ਖਾਸ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ 'ਚ ਡੁੱਬਣ ਵਾਲਿਆਂ ਦੀ ਗਿਣਤੀ ਦਾ ਵੱਡਾ ਹਿੱਸਾ ਨਵੇਂ ਆਏ ਪ੍ਰਵਾਸੀ ਅਤੇ ਸੈਲਾਨੀ ਹਨ।


ਘੱਟੋ-ਘੱਟ 66 ਘਟਨਾਵਾਂ ਦੇ ਨਾਲ ਆਸਟ੍ਰੇਲੀਆ ਵਿੱਚ 1 ਦਸੰਬਰ 2023 - 22 ਜਨਵਰੀ 2024 ਤੱਕ ਪਾਣੀ ਚ ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਪੰਜ ਸਾਲਾਂ ਦੀ ਔਸਤ ਨਾਲੋਂ ਕਿਤੇ ਵੱਧ ਹੈ।

ਇੰਨ੍ਹਾ ਅੰਕੜਿਆਂ ਵਿੱਚ ਭਾਰਤੀ ਮੂਲ ਦੇ ਪਰਿਵਾਰ ਦੇ 4 ਜੀਆਂ ਨਾਲ ਹੋਇਆ ਹਾਦਸਾ ਵੀ ਸ਼ਾਮਲ ਹੈ ਜਿਨ੍ਹਾਂ ਦੀ 24 ਜਨਵਰੀ ਬੁੱਧਵਾਰ ਨੂੰ ਮੈਲਬੌਰਨ ਦੇ ਦੱਖਣ-ਪੂਰਬ ਵਿੱਚ, ਫਿਲਿਪ ਆਈਲੈਂਡ ਨੇੜੇ ਇੱਕ ਗੈਰ-ਗਸ਼ਤ ਵਾਲੇ ਬੀਚ (unpatrolled beach) ਉੱਤੇ ਮੌਤ ਹੋ ਗਈ ਸੀ।

ਇਹ 2005 ਤੋਂ ਬਾਅਦ ਰਾਜ ਦੀ ਸਭ ਤੋਂ ਭੈੜੀ ਬੀਚ ਤ੍ਰਾਸਦੀ ਹੈ।

ਵਿਕਟੋਰੀਆ ਦੀ ਪ੍ਰੀਮੀਅਰ ਨੇ ਪ੍ਰਭਾਵਿਤ ਪਰਿਵਾਰਾਂ ਅਤੇ ਅਜ਼ੀਜ਼ਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟਾਈ। ਪ੍ਰੀਮੀਅਰ ਅਨੁਸਾਰ ਇਹ ਘਟਨਾ ਪਾਣੀ ਦੀ ਸੁਰੱਖਿਆ ਦੇ ਮਹੱਤਵ ਦੀ ਇੱਕ ਦੁਖਦਾਈ ਯਾਦ ਦਿਵਾਉਂਦੀ ਹੈ।

ਲਾਈਫਸੇਵਰਜ਼ ਦਾ ਕਹਿਣਾ ਹੈ ਕਿ ਇਹ ਮਹੱਤਵਪੂਰਨ ਹੈ ਕਿ ਸੁਰੱਖਿਆ ਸੰਦੇਸ਼ ਹਰ ਕਿਸੇ ਤੱਕ ਪਹੁੰਚਣ ਕਿਓਂਕਿ ਆਸਟ੍ਰੇਲੀਆ 'ਚ ਡੁੱਬਣ ਵਾਲਿਆਂ ਦੀ ਗਿਣਤੀ ਦਾ ਵੱਡਾ ਹਿੱਸਾ ਨਵੇਂ ਆਏ ਪ੍ਰਵਾਸੀ ਅਤੇ ਸੈਲਾਨੀ ਹਨ।
ਲਾਈਫ ਸੇਵਿੰਗ ਵਿਕਟੋਰੀਆ ਦੀ 2022 ਦੀ ਡਰਾਊਨਿੰਗ ਰਿਪੋਰਟ ਦੇ ਅਨੁਸਾਰ, 2021-22 ਤੱਕ 10 ਸਾਲਾਂ ਦੀ ਮਿਆਦ ਵਿੱਚ, ਦੇਸ਼ ਭਰ ਵਿੱਚ ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਵਿਦੇਸ਼ਾਂ ਵਿੱਚ ਪੈਦਾ ਹੋਏ ਲੋਕਾਂ ਦਾ 42 ਪ੍ਰਤੀਸ਼ਤ ਹਿੱਸਾ ਸੀ, ਅਤੇ ਅਸਟਰੇਲੀਅਨ ਆਬਾਦੀ ਦੀ ਤੁਲਨਾ ਪ੍ਰਵਾਸੀਆਂ ਦੀ ਡੁੱਬਣ ਦੀ ਸੰਭਾਵਨਾ ਢਾਈ ਗੁਣਾ ਜ਼ਿਆਦਾ ਸੀ।

ਪ੍ਰਵਾਸੀਆਂ ਵਿੱਚ ਪਾਣੀ ਦੀ ਸੁਰੱਖਿਆ ਬਾਰੇ ਜਾਗਰੂਕਤਾ ਬਾਰੇ ਖਾਸ ਚਿੰਤਾ ਹੈ ਜਿਨ੍ਹਾਂ ਨੇ ਸ਼ਾਇਦ ਕਦੇ ਤੈਰਨਾ ਨਹੀਂ ਸਿੱਖਿਆ - ਜਾਂ ਜਿਨ੍ਹਾਂ ਨੂੰ ਪਾਣੀ ਵਿੱਚ ਅਤੇ ਆਲੇ ਦੁਆਲੇ ਸੁਰੱਖਿਅਤ ਰਹਿਣ ਬਾਰੇ ਸਥਾਨਕ ਗਿਆਨ ਦੀ ਘਾਟ ਹੈ।
ਸਰਫ ਲਾਈਫ ਸੇਵਿੰਗ ਨਿਊ ਸਾਊਥ ਵੇਲਜ਼ ਦੇ ਸੀਈਓ, ਸਟੀਵਨ ਪੀਅਰਸ ਦਾ ਕਹਿਣਾ ਹੈ ਕਿ ਚਿੰਤਾ ਹੈ ਕਿ ਗਸ਼ਤ ਵਾਲੇ ਬੀਚਾਂ - ਜਾਂ "ਝੰਡਿਆਂ ਵਿਚਕਾਰ ਤੈਰਾਕੀ" - 'ਤੇ ਰਹਿਣ ਦਾ ਸੰਦੇਸ਼ ਸਾਰੇ ਆਸਟ੍ਰੇਲੀਆਈ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਹੈ।

ਇਸ ਲਈ ਜੀਵਨ ਬਚਾਉਣ ਵਾਲੀਆਂ ਸੰਸਥਾਵਾਂ ਜਿਵੇਂ ਕਿ ਲਾਈਫ ਸੇਵਿੰਗ ਵਿਕਟੋਰੀਆ ਅਤੇ ਸਰਫ ਲਾਈਫ ਸੇਵਿੰਗ ਪ੍ਰਵਾਸੀ ਭਾਈਚਾਰਿਆਂ ਲਈ ਕਲਾਸਰੂਮਾਂ ਅਤੇ ਕਮਿਊਨਿਟੀ ਸੈਂਟਰਾਂ ਦੇ ਨਾਲ-ਨਾਲ ਬੀਚ ਅਤੇ ਪੂਰੇ ਆਸਟ੍ਰੇਲੀਆ ਵਿੱਚ ਪੂਲ ਵਿੱਚ ਵਿਦਿਅਕ ਪ੍ਰੋਗਰਾਮ ਚਲਾਉਂਦੀਆਂ ਹਨ।

ਛੇ ਮੁੱਖ ਜਲ ਸੁਰੱਖਿਆ ਸੁਝਾਵਾ ਕੁੱਝ ਇਸ ਪ੍ਰਕਾਰ ਹਨ:

ਝੰਡੇ ਦੇ ਵਿਚਕਾਰ ਤੈਰਾਕੀ।

ਹਮੇਸ਼ਾ ਇੱਕ ਦੋਸਤ ਦੇ ਨਾਲ ਤੈਰਾਕੀ।

ਜਲ ਮਾਰਗਾਂ ਦੇ ਆਲੇ-ਦੁਆਲੇ ਚਿੰਨ੍ਹਾਂ ਦੀ ਭਾਲ ਕਰੋ, ਇੰਨ੍ਹਾ ਚਿੰਨ੍ਹਾਂ ਦੀਆਂ ਹਮੇਸ਼ਾ ਵੱਖ-ਵੱਖ ਸੁਰੱਖਿਆ ਲੋੜਾਂ ਹੁੰਦੀਆਂ ਹਨ।

ਪੂਰੇ ਦਿਨ ਵਿੱਚ, ਤੁਸੀਂ ਜਿਸ ਸਥਾਨ 'ਤੇ ਜਾ ਰਹੇ ਹੋ, ਉਸ ਦੇ ਮੌਸਮ ਦੀ ਜਾਂਚ ਕਰੋ।

ਪਾਣੀ ਵਿੱਚ ਜਾਣ ਤੋਂ ਪਹਿਲਾਂ ਕਦੇ ਵੀ ਸ਼ਰਾਬ ਨਾ ਪੀਓ ਜਾਂ ਨਸ਼ੇ ਨਾ ਕਰੋ।

ਅਤੇ ਅੰਤ ਵਿੱਚ, ਸਿੱਖੋ ਕਿ ਰਿਪ ਕਰੰਟਸ ਨੂੰ ਕਿਵੇਂ ਲੱਭਣਾ ਹੈ ਅਤੇ ਜੇਕਰ ਤੁਸੀਂ ਇੱਕ ਵਿੱਚ ਫਸ ਜਾਂਦੇ ਹੋ ਤਾਂ ਕੀ ਕਰਨਾ ਹੈ।
ਸਿਡਨੀ ਤੋਂ ਇੱਕ ਸਵਿਮ ਸਕੂਲ ਤੋਂ ਅਨੁਪ੍ਰੀਤ ਬੇਦੀ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਰਗੇ ਮੁਲਕ ਵਿੱਚ ਆ ਕਿ ਪਾਣੀ ਦੀ ਸੁਰੱਖਿਆ ਦੇ ਨਾਲ ਨਾਲ ਜਿੰਦਗੀ ਬਚਾਉਣ ਦੇ ਹੁਨਰ ਦੀ ਸਮੁੱਚੀ ਜਾਗਰੂਕਤਾ ਵੀ ਬਹੁਤ ਹੀ ਜਰੂਰੀ ਹੈ, ਨਾ ਸਿਰਫ ਇਹੀ ਜਾਨਣਾ ਕਿ ਤੈਰਾਕੀ ਕਿਵੇਂ ਕਰਨੀ ਹੈ।

ਭਾਈਚਾਰੇ ਨੂੰ ਤੈਰਾਕੀ ਅਤੇ ਪਾਣੀਆਂ ਦੀ ਸੁਰੱਖਿਆ ਤੋਂ ਜਾਗਰੂਕ ਹੋਣਾ ਪਵੇਗਾ।ਗਸ਼ਤ ਵਾਲੇ ਬੀਚ 'ਤੇ ਝੰਡਿਆਂ ਦੇ ਵਿਚਕਾਰ ਤੈਰਨਾ ਸਭ ਤੋਂ ਮਜ਼ਬੂਤ ਸਲਾਹ ਹੈ।

ਹੋਰ ਜਾਣਕਾਰੀ ਲਈ ਇਹ ਰਿਪੋਰਟ ਸੁਣੋ....

Share